ਜਲ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਨੇ ਕੀਤਾ ਮੁੱਖ ਮੰਤਰੀ ਦਾ ਵਿਰੋਧ - Water Supply and Sanitation Union opposes CM
ਰੂਪਨਗਰ: ਸਾਡੇ ਦੇਸ਼ ਨੂੰ ਧਰਨਿਆਂ ਦਾ ਦੇਸ਼ ਕਹਿਣਾ ਕੋਈ ਗਲਤ ਨਹੀਂ ਹੋਵੇਗਾ, ਕਿਉਂਕਿ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਨਾਲ ਸੰਬੰਧਿਤ ਧਰਨੇ ਲੱਗਦੇ ਰਹਿੰਦੇ ਹਨ, ਇਸੇ ਤਰ੍ਹਾਂ ਹੀ ਜਲ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਅਤੇ ਠੇਕਾ ਮੁਲਾਜਿਮ ਸੰਘਰਸ਼ ਮੋਰਚਾ ਨੇ ਪੰਜਾਬ ਸਰਕਾਰ ਖਿਲਾਫ਼(Water Supply and Sanitation Union opposes CM) ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਅਤੇ ਠੇਕਾ ਮੁਲਾਜਿਮ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹਨ। ਜਿਸ ਕਰਕੇ ਅੱਜ ਮੁੱਖ ਮੰਤਰੀ ਦੇ ਆਨੰਦਪੁਰ ਸਾਹਿਬ ਦੌਰੇ ਦੌਰਾਨ ਇਨ੍ਹਾਂ ਨੇ ਵਿਰੋਧ ਕਰਨਾ ਸੀ, ਇਸ ਦਾ ਪਤਾ ਪੰਜਾਬ ਪੁਲਿਸ ਨੂੰ ਲੱਗ ਗਿਆ ਅਤੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਬੱਸ ਵਿਚ ਭਰ ਕੇ ਕਿਸੇ ਹੋਰ ਸਥਾਨ ਉਤੇ ਲੈ ਗਏ।