ਪਟਿਆਲਾ ਪ੍ਰਸ਼ਾਸਨ ਵੱਲੋਂ ਡੇਂਗੂ ਦੇ ਮਰੀਜਾਂ ਲਈ ਬਣਾਏ ਗਏ ਵਾਰਡ
ਪਟਿਆਲਾ: ਪਟਿਆਲਾ ਪ੍ਰਸ਼ਾਸਨ ਵੱਲੋਂ ਡੇਂਗੂ ਦੇ ਮਰੀਜਾਂ ਲਈ ਵਾਰਡ ਬਣਾਏ ਗਏ ਹਨ। ਪਟਿਆਲਾ ਦੇ ਮਾਤਾ ਕੁਸ਼ੱਲਿਆ, ਰਾਜਿੰਦਰਾ ਹਸਪਤਾਲ, ਡਿਸਪੈਂਸਰੀ ਅਤੇ ਹੋਰ ਵੀ ਹਸਪਤਾਲਾਂ ਵਿਚ ਡੇਂਗੂ ਦੇ ਮਰੀਜ਼ਾਂ ਵਾਸਤੇ ਇੰਤਜ਼ਾਮ ਕੀਤੇ ਗਏ ਹਨ। ਪਟਿਆਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਆਲੇ- ਦਵਾਲੇ ਗੰਦਾ ਪਾਣੀ ਤੇ ਗੰਦਗੀ ਨਾ ਕੱਠੇ ਹੋਣ ਦੇਣ। ਸਿਵਲ ਸਰਜਨ ਪਟਿਆਲਾ ਪ੍ਰਿੰਸ ਸੋਢੀ ਵੱਲੋਂ ਕਿਹਾ ਗਿਆ ਕਿ ਕੇਸ ਡੇਂਗੂ ਦੇ ਆਏ ਹਨ। ਜਿਹੜੇ 554 ਬਿਲਕੁਲ ਠੀਕ ਹੋ ਕੇ ਚਲੇ ਗਏ ਹਨ। ਕਈ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ, ਕਿ ਆਪਣੇ ਆਲੇ-ਦੁਆਲੇ ਸਫਾਈ ਰੱਖਣੀ, ਬਿਲਕੁਲ ਵੀ ਗੰਦਾ ਪਾਣੀ ਜਮ੍ਹਾਂ ਨਾ ਹੋਣ ਦੇਣਾ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ। ਸਿਵਲ ਸਰਜਨ ਪਟਿਆਲਾ ਪ੍ਰਿੰਸ ਸੋਢੀ ਦੂਜੇ ਪਾਸੇ ਆਪਣੀ ਭੈਣ ਦਾ ਇਲਾਜ ਕਰਵਾਉਣ ਆਈ ਮਹਿਲਾ ਨੇ ਕਿਹਾ ਕਿ ਇੱਥੇ ਸਫ਼ਾਈ ਨਹੀ ਹੈ।