ਡੀ ਅਡਿਕਸ਼ਨ ਦੇ ਨਵੇਂ ਸੈਂਟਰ ਦਾ ਕੀਤਾ ਆਰੰਭ - ਐਮ.ਡੀ ਪਰਮਜੀਤ ਸਿੰਘ ਪੰਮਾ
ਫਿਰੋਜ਼ਪੁਰ: ਡੀ ਅਡਿਕਸ਼ਨ ਦੇ ਨਵੇਂ ਸੈਂਟਰ ਦਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾ ਕੇ ਸ਼ੁੱਭ ਆਰੰਭ ਕੀਤਾ ਹੈ। ਜ਼ੀਰਾ-ਕੋਟ ਈਸੇ ਖਾਂ ਰੋਡ ਤੇ ਨਵੇਂ ਖੁੱਲ੍ਹੇ ਏਕਤਾ ਡੀ ਅਡਿਕਸ਼ਨ ਸੈਂਟਰ ਮਾਨਸਿਕ, ਦਿਮਾਗੀ ਅਤੇ ਨਸ਼ਾ ਮੁਕਤੀ ਹਸਪਤਾਲ ਦੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾ ਕੇ ਸ਼ੁਰੂਆਤ ਕੀਤੀ ਗਈ। ਇਸ ਹਸਪਤਾਲ ਦੇ ਐਮ.ਡੀ ਪਰਮਜੀਤ ਸਿੰਘ ਪੰਮਾ ਜੋ ਪਹਿਲਾਂ ਤੋਂ ਹੀ ਇਸ ਜਗ੍ਹਾ ਤੇ ਜੀਵਨ ਦਾਨ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਹਨ। ਉਨ੍ਹਾਂ ਦੀ ਮਿਹਨਤ ਸਦਕਾ ਇਸ ਡੀ ਅਡਿਕਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਡਾ.ਰਾਹੁਲ ਐੱਸ.ਪੀ.ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਸਪਤਾਲ ਜੀਵਨ ਦਾਨ ਨਸ਼ਾ ਛੁਡਾਊ ਕੇਂਦਰ ਜੋ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਉਸ ਦਾ ਇੱਕ ਹਿੱਸਾ ਜਿਸ ਦਾ ਨਾਮ ਏਕਤਾ ਹਸਪਤਾਲ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਕਰਨਾ ਇੱਕ ਮਾਨਸਿਕ ਰੋਗ ਹੈ, ਜਿਸ ਦੀ ਜਾਣਕਾਰੀ ਤੇ ਕੌਂਸਲਿੰਗ ਕਰਨ ਵਾਸਤੇ ਅੰਗਦ ਦਰਸ਼ਨ ਸਿੰਘ ਸਾਇਕੋਲਾਜਿਸਟ ਵਲੋਂ ਇਸ ਕੰਮ ਨੂੰ ਹਸਪਤਾਲ ਵਿਚ ਮਰੀਜ਼ਾਂ ਨਾਲ ਗੱਲਬਾਤ ਕਰਨ ਤੇ ਸਮਝਾਉਣ ਵਾਸਤੇ ਰੱਖਿਆ ਗਿਆ ਹੈ।