ਜਲੰਧਰ ਕੈਂਟ ਦੇ ਰੇਲਵੇ ਟਰੈਕ 'ਤੇ ਮਿਲੀ ਇੱਕ ਔਰਤ ਦੀ ਲਾਸ਼ - ਮਹਿਲਾ ਟ੍ਰੇਨ ਤੋਂ ਡਿੱਗੀ
ਜਲੰਧਰ: ਚੇਹੜੂ ਜਲੰਧਰ ਕੈਂਟ ਦੇ ਰੇਲਵੇ ਟਰੈਕ(The dead body of a woman was found on a railway track) 'ਤੇ ਇੱਕ ਮਹਿਲਾ ਦੀ ਲਾਸ਼ ਮਿਲਣ ਦਾ ਸਮਾਚਾਰ ਪੈਦਾ ਹੋਇਆ ਹੈ। ਲਾਸ਼ ਨਾਲ ਸਾਰੇ ਇਲਾਕੇ ਵਿੱਚ ਸੰਨਸਨੀ ਫੈਲ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਟਰੈਕ ਦੇ ਕੋਲ ਇੱਕ ਮਹਿਲਾ ਦੀ ਲਾਸ਼ ਪਈ ਹੈ। ਜਿਸਦੇ ਚਲਦਿਆਂ ਮੌਕੇ 'ਤੇ ਹੀ ਏ.ਐੱਸ.ਆਈ ਸਤਪਾਲ ਸਿੰਘ ਚਹੇੜੂ ਰੇਲਵੇ ਟਰੈਕ ਕੋਲ ਪਹੁੰਚ ਗਏ। ਉਥੇ ਰੇਲਵੇ ਟਰੈਕ ਦੇ ਕੋਲ ਇਕ ਖੱਡੇ ਵਿੱਚ ਇੱਕ ਮਹਿਲਾ ਦੀ ਲਾਸ਼ ਪ੍ਰਾਪਤ ਹੋਈ। ਪੁਲਿਸ ਨੇ ਦੱਸਿਆ ਕਿ ਮਹਿਲਾ ਦਾ ਕੋਈ ਪਛਾਣ ਪੱਤਰ ਨਹੀਂ ਮਿਲਿਆ, ਜਿਸ ਕਾਰਨ ਇਸ ਦੀ ਕੋਈ ਪਛਾਣ ਨਹੀਂ ਹੋਈ। ਇਸ ਮਹਿਲਾ ਦੇ ਸਰੀਰ ਉੱਤੇ ਕਾਫੀ ਗੰਭੀਰ ਸੱਟਾਂ ਵੀ ਲੱਗੀਆਂ ਹੋਈਆਂ ਸਨ ਅਤੇ ਇਸ ਦਾ ਚਿਹਰਾ ਵੀ ਥੋੜ੍ਹਾ ਫਿਸਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇੰਜ ਜਾਪਦਾ ਹੈ ਕਿ ਇਹ ਮਹਿਲਾ ਟ੍ਰੇਨ ਤੋਂ ਡਿੱਗੀ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਹੈ ਕਿ ਮਹਿਲਾ ਨੇ ਆਸਮਾਨੀ ਰੰਗ ਦੀ ਟੀ ਸ਼ਰਟ ਅਤੇ ਨੀਲੀ ਜੈਕਟ ਤੇ ਨੀਲੀ ਜੀਨ ਵਰਗਾ ਲੋਵਰ ਪਾਇਆ ਹੋਇਆ ਹੈ, ਜੇਕਰ ਕਿਸੇ ਨੂੰ ਵੀ ਕੋਈ ਇਸ ਸੰਬੰਧੀ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਨੂੰ ਦੱਸ ਸਕਦਾ ਹੈ, ਫਿਲਹਾਲ ਉਹਨਾਂ ਵੱਲੋਂ 173 ਦੀ ਕਾਰਵਾਈ ਕੀਤੀ ਜਾ ਰਹੀ ਹੈ।