ਚੋਣਾਂ ਵਿੱਚ ਹੋਈਆਂ ਲਗਾਤਾਰ ਹਾਰਾਂ ਨੂੰ ਦੇਖਦੇ ਹੋਏ ਕੇਂਦਰ ਨੇ ਲਿਆ ਇਹ ਫ਼ੈਸਲਾ:ਆਮ ਲੋਕ - ਆਮ ਲੋਕ
ਸ੍ਰੀ ਮੁਕਤਸਰ ਸਾਹਿਬ: ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ। ਲੋਕਾਂ ਦਾ ਕੇਂਦਰ ਸਰਕਾਰ ਖ਼ਿਲਾਫ਼ ਗੁੱਸਾ ਵੀ ਝੱਲਣਾ ਪੈ ਰਿਹਾ ਸੀ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਅਤੇ ਦੀਵਾਲੀ ਦਾ ਲੋਕਾਂ ਨੂੰ ਤੋਹਫਾ ਦਿੰਦੇ ਹੋਏ ਕੇਂਦਰ ਸਰਕਾਰ ਵੱਲੋਂ ਛੇ ਰੁਪਏ ਪੈਟਰੋਲ ਅਤੇ ਬਾਰਾਂ ਰੁਪਏ ਡੀਜ਼ਲ ਪੈਟਰੋਲ ਘੱਟ ਕਰ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਮੁਕਤਸਰ ਵਾਸੀ ਬੋਲੇ ਕਿ ਕੇਂਦਰ ਸਰਕਾਰ ਚੋਣਾਂ ਵਿਚ ਹੋਈਆਂ ਲਗਾਤਾਰ ਹਾਰਾਂ ਨੂੰ ਦੇਖਦੇ ਹੋਏ ਕੇਂਦਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ, ਜੋ ਸਰਕਾਰ ਕਿਸਾਨਾਂ ਦੀ ਨਹੀਂ, ਕਿਸੇ ਦੀ ਨਹੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਵੈਟ ਘਟਾਵੇ ਤੇ ਪੈਟਰੋਲ ਸਸਤਾ ਡੀਜ਼ਲ ਕਰੇ।