ਘਰ 'ਚ ਕੰਮ ਕਰਨ ਵਾਲੀ ਨਬਾਲਿਗ ਨੇ ਕੀਤੀ ਖ਼ੁਦਕੁਸ਼ੀ - a minor working at home
ਮੋਹਾਲੀ: ਮੋਹਾਲੀ ਦੇ ਸੈਕਟਰ 79 ਵਿੱਚ ਬੀਤੇ ਦਿਨੀਂ ਇੱਕ ਘਰ ਵਿੱਚ ਕੰਮ ਕਰਨ ਵਾਲੀ ਨਬਾਲਿਗ ਨੌਕਰਾਣੀ ਜਿਸ ਦੀ ਉਮਰ 16 ਸਾਲ ਸੀ ਦੇ ਫਾਹਾ ਲੈਣ ਦਾ ਸਮਾਚਾਰ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਹੋ ਰਹੀ ਹੈੈ। ਉੱਥੇ ਹੀ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਇਸ ਮਾਮਲੇ 'ਤੇ ਪੁਲਿਸ ਚੰਗੀ ਤਰ੍ਹਾਂ ਜਾਂਚ ਕਰੇ ਅਤੇ ਦੋਸ਼ੀਆਂ ਨੂੰ ਬਣ ਦੀ ਸਜ਼ਾ ਮਿਲਣੀ ਚਾਹੀਦੀ ਹੈ। ਜ਼ਿਕਰਯੋਗ ਗੱਲ ਹੈ ਕਿ ਐਤਵਾਰ ਦੀ ਰਾਤ ਨੌਂ ਵਜੇ ਦੇ ਕਰੀਬ 16 ਸਾਲਾਂ ਦੀ ਕੁੜੀ, ਜੋ ਘਰ ਵਿਚ ਕੰਮ ਕਰਦੀ ਸੀ। ਜਿਸਦੀ ਪਹਿਚਾਣ ਪੂਨਮ ਵਜੋਂ ਹੋਈ ਹੈ ਨੇ ਫਾਹਾ ਲੈ ਲਿਆ। ਮਾਮਲੇ ਦੀ ਜਾਂਚ ਵਿੱਚ ਜੁਟੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹੱਥ ਹਲੇ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਆਈ ਹੈ। ਇਸ ਕਰਕੇ ਕੁੱਝ ਵੀ ਕਹਿ ਪਾਉਣਾ ਮੁਸ਼ਕਲ ਹੈ।