ਸੂਬੇਦਾਰ ਜੋਗਿੰਦਰ ਸਿੰਘ ਨੇ ਇੱਕ ਵਾਰੀ ਫਿਰ ਕੀਤੀ ਦੌੜ ਸ਼ੁਰੂ - Subedar Joginder Singh
ਪਟਿਆਲਾ: ਦਿੱਲੀ ਸੰਘਰਸ਼ ਵਿੱਚ ਹਰ ਕੋਈ ਆਪਣੇ ਹਿਸਾਬ ਨਾਲ ਯੋਗਦਾਨ ਪਾ ਰਿਹਾ ਹੈ। ਇਸੇ ਤਰ੍ਹਾਂ ਹੀ ਪਟਿਆਲਾ ਤੋਂ ਸੂਬੇਦਾਰ ਜੋਗਿੰਦਰ ਸਿੰਘ (Subedar Joginder Singh) ਧਾਲੀਵਾਲ ਦੌੜ ਕੇ ਦਿੱਲੀ ਬਾਰਡਰ ਪਹੁੰਚ ਰਹੇ ਹਨ। ਪਹਿਲਾਂ ਵੀ ਉਹ ਦੌੜ ਕੇ ਤਿੰਨ ਦਿਨ ਵਿੱਚ ਦਿੱਲੀ ਪਹੁੰਚੇ ਸਨ। ਇਸ ਵਾਰ ਵੀ ਉਹਨਾਂ ਨੇ ਦੌੜ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 21 ਜਨਵਰੀ ਨੂੰ ਦਿੱਲੀ ਬਾਰਡਰ ਲਈ ਰਵਾਨਾ ਹੋਏ ਸਨ। ਇਸ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਸੰਬੰਧੀ ਐਲਾਨ ਵਾਪਸ ਲੈਣ ਤੋਂ ਬਾਅਦ ਫੇਰ ਦੁਬਾਰਾ ਤੋਂ ਸੂਬੇਦਾਰ ਜੋਗਿੰਦਰ ਸਿੰਘ ਦਿੱਲੀ ਸਿੰਘੂ ਬਾਰਡਰ ਲਈ ਰਵਾਨਾ ਹੋਏ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਖੁਦ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਖੇਤੀ ਕਾਨੂੰਨ ਵਾਪਿਸ ਹੋ ਜਾਣਗੇ ਤਾਂ ਉਹ ਦੌੜ ਕੇ ਦਿੱਲੀ ਪਹੁੰਚੇਗਾ।