ਆਪ ਨੂੰ ਕਰਤਾਰਪੁਰ ਵਿਖੇ ਜਾਣ ਦਾ ਵੀਜਾ ਨਾ ਮਿਲਣ 'ਤੇ ਰਾਜ ਕੁਮਾਰ ਵੇਰਕਾ ਦਾ ਬਿਆਨ - Kartarpur
ਚੰਡੀਗੜ੍ਹ: ਬੀਤੇ ਕੱਲ੍ਹ ਕੇਂਦਰ ਸਰਕਾਰ(Central Government) ਵੱਲੋਂ ਕਰਤਾਰਪੁਰ ਲਾਂਘਾ(Kartarpur Corridor) ਖੋਲ੍ਹਿਆ ਗਿਆ ਸੀ, ਜਿੱਥੇ ਕੱਲ੍ਹ ਸੰਗਤਾਂ ਦਰਸ਼ਨ ਕਰਨ ਲਈ ਪਹੁੰਚੀਆਂ ਸਨ, ਉੱਥੇ ਹੀ ਦੂਜੇ ਦਿਨ ਸਿਆਸੀ ਲੋਕਾਂ ਦਾ ਇਕੱਠ ਰਿਹਾ ਅਤੇ ਦੂਜੇ ਦਿਨ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਨਾਲ ਭਾਜਪਾ, ਕਾਂਗਰਸ ਪਾਰਟੀ ਦੇ ਵਿਧਾਇਕ ਤੇ ਮੰਤਰੀ ਪੁੱਜੇ। ਪਰ ਆਮ ਆਦਮੀ ਪਾਰਟੀ ਨੂੰ ਕਰਤਾਰਪੁਰ ਵਿਖੇ ਜਾਣ ਦਾ ਵੀਜਾ ਨਹੀਂ ਮਿਲਿਆ, ਜਿਸਨੂੰ ਲੈ ਕੇ ਉਹਨਾਂ ਪੰਜਾਬ ਸਰਕਾਰ ਉਪਰ ਇਲਜ਼ਾਮ ਲਗਾਏ ਹਨ, ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਵੀਜ਼ੇ ਨਹੀਂ ਦਿਵਾਏ। ਇਸ ਗੱਲ ਨੂੰ ਲੈ ਕੇ ਰਾਜ ਕੁਮਾਰ ਵੇਰਕਾ ਦਾ ਬਿਆਨ ਆਇਆ ਹੈ, ਉਹਨਾਂ ਕਿਹਾ ਕਿ ਉਹ ਘਟੀਆ ਲੋਕ ਹਨ ਤੇ ਰਾਜਨੀਤੀ ਵੀ ਘਟੀਆ ਹੀ ਕਰਨ ਗੇ। ਉਹਨਾਂ ਕਿਹਾ ਕਿ ਅਸੀਂ ਕਹਿਣੇ ਹਾਂ ਕਿ ਵੀਜਾ ਲੈਣਾ ਹਰ ਕਿਸੇ ਦਾ ਮੌਲਿਕ ਅਧਿਕਾਰ ਹੈ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਸ ਤਰ੍ਹਾਂ ਦਾ ਕੁੱਝ ਕੀਤਾ ਹੈ, ਤਾਂ ਉਹ ਬਿਲਕੁਲ ਗਲਤ ਹੈ।