ਨਿਗਮ ਚੋਣਾਂ ਤੋਂ ਬਾਅਦ ਪੰਜਾਬ ਦੀ ਸੱਤਾ ਦੀ ਹਾਲ ਬਿਆਨੀ - ਨਿਗਮ ਚੋਣਾਂ
ਚੰਡੀਗੜ੍ਹ: ਕਾਂਗਰਸ ਨੇ ਨਿਗਮ ਚੋਣਾਂ 'ਚ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਹੈ। ਨਿਗਮ ਚੋਣਾਂ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾ ਦਾ ਸੈਮੀਫਾਈਨਲ ਕਿਹਾ ਜਾ ਰਿਹਾ ਹੈ, ਜਿਸ 'ਚ ਕਾਂਗਰਸ ਨੇ ਬਾਕੀ ਪਾਰਟੀਆਂ ਨੂੰ ਪਛਾੜ ਦਿੱਤਾ ਹੈ। ਇਸ ਜਿੱਤ ਨੂੰ ਲੈ ਕੇ ਈਟੀਵੀ ਭਾਰਤ ਨੇ ਪਾਰਟੀਆਂ ਦੇ ਆਗੂਆਂ ਤੇ ਇੱਕ ਸੀਨੀਅਰ ਪੱਤਰਕਾਰ ਨਾਲ ਪੰਜਾਬ ਦੀ ਸੱਤਾ 'ਤੇ ਆਏ ਨਤੀਜਿਆਂ 'ਤੇ ਗੱਲਬਾਤ ਕੀਤੀ। ਇਸ 'ਚ ਵਿਰੋਧੀ ਧਿਰ ਇੱਕ-ਦੂਜੇ 'ਤੇ ਜੰਮ੍ਹ ਕੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆਏ।