ਅਕਾਲੀ ਉਮੀਦਵਾਰ ਹਮਲੇ ਮਾਮਲੇ 'ਚ ਬੋਲੇ ਕਿਸਾਨ - Speak farmers on Akali attack case
ਫ਼ਿਰੋਜ਼ਪੁਰ:ਫ਼ਿਰੋਜ਼ਪੁਰ ਵਿੱਚ ਹਰਸਿਮਰਤ ਕੌਰ ਬਾਦਲ ਦੇ ਪਹੁੰਚਣ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਗੱਡੀ ਦੇ ਬੋਨਟ 'ਤੇ ਬਿਠਾ ਕੇ ਘੜੀਸਿਆ ਗਿਆ। ਜਦ ਕਿਸਾਨ ਜਥੇਬੰਦੀਆਂ ਵੱਲੋਂ ਸਵਾਲ ਕੀਤੇ ਗਏ ਤਾਂ ਅਕਾਲੀ ਆਗੂ ਜਵਾਬ ਦੇਣ ਲਈ ਨਾ ਆਏ। ਕਿਸਾਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਹਰਸਿਮਰਤ ਕੌਰ ਬਾਦਲ ਦਾ ਵਿਰੋਧ ਕੀਤਾ ਗਿਆ। ਤਾਂ ਹਰਸਿਮਰਤ ਕੌਰ ਬਾਦਲ ਦੇ ਨਾਲ ਗੰਨਮੈਨਾਂ ਵੱਲੋਂ ਗੋਲੀ ਵੀ ਚਲਾਈ ਗਈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ 1 ਕਿਲੋਮੀਟਰ ਤੱਕ ਗੱਡੀ ਦੇ ਬੋਨਟ ਉੱਤੇ ਬਿਠਾ ਕੇ ਘੜੀਸਦੇ ਲੈ ਗਏ। ਕਿਸਾਨਾਂ ਦੇ ਸੱਟਾਂ ਵੀ ਲੱਗ ਗਈਆਂ ਹਨ।