ਦਿਹਾਤੀ ਪੁਲਿਸ ਨੇ 5 ਨੂੰ 4 ਪਿਸਤੌਲਾਂ, 18 ਜਿੰਦਾ ਕਾਰਤੂਸ ਸਣੇ ਕੀਤਾ ਕਾਬੂ
ਲੁਧਿਆਣਾ: ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਇੰਸਪੈਕਟਰ ਪ੍ਰੇਮ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਲੁਧਿਆਣਾ (ਦਿਹਾਤੀ) ਵੱਲੋਂ ਸਮੇਤ ਪੁਲਿਸ ਪਾਰਟੀ ਦੇ ਪਿੰਡ ਮਲਕ ਪੁਲ ਸੇਮ ਤੇ ਨਾਕਾਬੰਦੀ ਕੀਤੀ ਹੋਈ ਸੀ। ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਨਜਾਇਜ ਅਸਲੇ ਨਾਲ ਲੈਸ ਹੋ ਕੇ ਲੁਧਿਆਣਾ-ਮੋਗਾ ਮੇਨ.ਜੀ.ਟੀ ਰੋਡ ਤੇ ਬਣੇ ਡੀਵਾਈਨ ਪੈਲੇਸ ਦੇ ਸਾਹਮਣੇ ਬੇ-ਅਬਾਦ ਚਾਰ ਦੀਵਾਰੀ ਅੰਦਰ ਬੈਠੇ ਪੈਟਰੋਲ ਪੰਪਾਂ ਅਤੇ ਸ਼ਰਾਬ ਦੇ ਠੇਕਿਆਂ ਤੇ ਲੁੱਟ ਖੋਹ ਅਤੇ ਡਕੈਤੀ ਦੀ 5 ਆਦਮੀ ਯੋਜਨਾ ਬਣਾ ਰਹੇ ਹਨ। ਤਫ਼ਤੀਸ ਦੌਰਾਨ ਮੌਕੇ 'ਤੇ ਰੇਡ ਕਰਕੇ ਹੇਠ ਲਿਖੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 04 ਪਿਸਤੌਲ, 32 ਬੋਰ ਸਮੇਤ ਮੈਗਜੀਨ, 18 ਕਾਰਤੂਸ ਜਿੰਦਾ ਬਰਾਮਦ ਕੀਤੇ ਗਏ। ਤੇ ਬਰਾਮਦ ਕਰਕੇ ਗ੍ਰਿਫ਼ਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।