ਨੀਲੀ ਰਾਵੀ ਪੈਡੀਗਿਰੀ ਸਿਲੈਕਸ਼ਨ ਪ੍ਰੋਜੈਕਟ ਲਈ ਪੇਂਡੂ ਜਾਗਰੁਕਤਾ ਮੀਟਿੰਗ - Ravi Pedigree Selection Project
ਫ਼ਿਰੋਜ਼ਪੁਰ: ਰਾਸ਼ਟਰੀ ਗੋਕਲ ਮਿਸ਼ਨ ਅਧੀਨ ਨੀਲੀ ਰਾਵੀ ਨਸਲ ਦੀਆਂ ਮੱਝਾਂ ਦੀ ਨਸਲ ਸੁਧਾਰ ਲਈ ਅਤੇ ਉੱਚਕੋਟੀ ਦੇ ਸਾਨ੍ਹ ਪੈਦਾ ਕਰਨ ਲਈ ਫਰਵਰੀ 2015 ਤੋਂ ਨੀਲੀ ਰਾਵੀ ਮੱਝ ਪੈਡੀਗਿਰੀ ਸਿਲੈਕਸ਼ਨ ਪ੍ਰੋਜੈਕਟ ਦੀ ਕੇਂਦਰ ਅਤੇ ਪੰਜਾਬ ਸਰਕਾਰ ਮਹਿਕਮਾ ਪਸ਼ੂ ਪਾਲਣ ਵਿਭਾਗ ਅਧੀਨ ਸੁ਼ਰੂਆਤ ਕੀਤੀ। ਜਿਸ ਦੇ ਹੁਣ ਸਾਰਥਕ ਨਤੀਜੇ ਨਿਕਲਣੇ ਸ਼ੁਰੂ ਹੋ ਗਏ ਹਨ,ਜਿਸ ਵਿੱਚ ਵਧੀਆ ਨੀਲੀ ਰਾਵੀ ਨਸਲ ਦੀਆਂ ਮੱਝਾਂ,ਝੋਟੀਆਂ,ਸਾਨ੍ਹ ਅਤੇ ਕੱਟੇ ਪੈਦਾ ਹੋਏ ਹਨ। ਇਸ ਲੜੀ ਨੂੰ ਅੱਗੇ ਤੋਰਦੇ ਹੋਏ ਪ੍ਰੋਜੇਕਟ ਦੁਆਰਾ ਕੀਤੇ ਕੰਮਾਂ ਦਾ ਲੇਖਾ ਜੋਖਾ ਕਰਨ ਲਈ ਅਤੇ ਪਸ਼ੂ-ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਸਥਾਨਕ ਸਿਵਲ ਪਸ਼ੂ ਡਿਸਪੈਂਸਰੀ ਤਲਵੰਡੀ ਜੱਲੇਖਾਂ ਵਿਖੇ ਪੇਂਡੂ ਜਾਗਰੁਕਤਾ ਮੀਟਿੰਗ ਅਤੇ ਪਸ਼ੂ ਬਾਂਝਪਨ ਕੈਂਪ ਦਾ ਆਯੋਜਨ ਕੀਤਾ।