ਕਰਫਿਊ ਦੌਰਾਨ ਚੋਰਾਂ ਦੇ ਹੌਂਸਲੇ ਬੁਲੰਦ, ਦੋ ਦੁਕਾਨਾਂ ਵਿੱਚ ਹੋਈ ਚੋਰੀ - ਕਰਫਿਊ ਦੌਰਾਨ ਚੋਰੀ
ਬਠਿੰਡਾ: ਕਰਫਿਊ ਕਾਰਨ ਦੁਕਾਨਾਂ ਉੱਤੇ ਲੱਗੇ ਤਾਲੇ ਮਹਿਫ਼ੂਜ਼ ਨਜ਼ਰ ਨਹੀਂ ਆ ਰਹੇ ਅਤੇ ਦਿਨ ਦਿਹਾੜੇ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਕਾਰਨ ਚੋਰਾਂ ਦੇ ਹੌਸਲੇ ਕਾਫੀ ਬੁਲੰਦ ਨਜ਼ਰ ਆ ਰਹੇ ਹਨ। ਬਠਿੰਡਾ ਦੇ ਗੋਲਡਿੱਗੀ ਮਾਰਕੀਟ ਦੇ ਨਜ਼ਦੀਕ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਕੀਤੀ ਗਈ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਦੇ ਗੋਲਡਿੱਗੀ ਦੇ ਨਜ਼ਦੀਕ ਵਿਜੇ ਪੈਕਰਸ ਦੁਕਾਨ ਵਿੱਚ ਹੋਈ ਚੋਰੀ ਨੂੰ ਲੈ ਕੇ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਚੋਰੀ ਦੀ ਘਟਨਾ ਵਾਪਰ ਚੁੱਕੀ ਹੈ ਅਤੇ ਬੀਤੀ ਰਾਤ ਮੁੜ ਤੋਂ ਸ਼ਟਰ ਤੋੜ ਕੇ ਗੱਲੇ ਵਿੱਚੋਂ ਪੈਸੇ ਅਤੇ ਮੋਬਾਇਲ ਚੋਰੀ ਕਰ ਲਏ ਗਏ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।