ਗੁਰਪੁਰਬ ਮੌਕੇ ਗੁਰੂ ਨਾਨਕ ਦੇਵ ਜੀ ਨੇ ਪੀਐਮ ਨੂੰ ਬਖਸ਼ੀ ਸਮੱਤ: ਮਹੇਸ਼ਇੰਦਰ ਗਰੇਵਾਲ - agricultural laws
ਲੁਧਿਆਣਾ: ਪੀ.ਐਮ ਮੋਦੀ ਵਲੋਂ ਅੱਜ ਤਿੰਨ ਖੇਤੀ ਕਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਲਗਾਤਾਰ ਸਿਆਸੀ ਜਗਤ ਤੋਂ ਪ੍ਰਤੀਕ੍ਰਿਆਵਾਂ ਦਾ ਦੌਰ ਜਾਰੀ ਹੈ। ਲੁਧਿਆਣਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵੈਸਟ ਹਲਕੇ ਤੋਂ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਅੱਜ (ਸ਼ੁੱਕਰਵਾਰ) ਜਿਥੇ ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹਨ। ਓਥੇ ਹੀ ਕਿਸਾਨਾਂ ਨੂੰ ਵੀ ਵਧਾਈ ਦਿੰਦੇ ਹਨ, ਉਹਨਾਂ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਰੰਗ ਲਿਆਇਆ। ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਅੱਜ (ਸ਼ੁੱਕਰਵਾਰ) ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਗੁਰੂ ਨਾਨਕ ਦੇਵ ਜੀ ਨੇ ਸਮੱਤ ਬਖਸ਼ੀ ਹੈ। ਉਨ੍ਹਾਂ ਕਿਹਾ ਕਿ ਅੱਜ (ਸ਼ੁੱਕਰਵਾਰ) ਕੋਈ ਰਾਜਨੀਤਿਕ ਗੱਲ ਨਹੀਂ ਕਰਨੀ ਬਸ ਉਹ ਐਨਾ ਹੀ ਕਹਿਣਗੇ, ਦੇਰ ਆਏ ਦਰੁਸਤ ਆਏ। ਉਨ੍ਹਾਂ ਕਿਹਾ ਕਿ ਅੱਜ (ਸ਼ੁੱਕਰਵਾਰ) ਖੁਸ਼ੀ ਦਾ ਮਹੌਲ ਹੈ।