ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੀਡੀਆ ਨਾਲ ਕੀਤੀ ਗੱਲਬਾਤ - Punjab BJP President Ashwani Sharma spoke to the media
ਗੁਰਦਾਸਪੁਰ: ਬੀਤੇ ਕੱਲ੍ਹ ਕੇਂਦਰ ਸਰਕਾਰ(Central Government) ਵੱਲੋਂ ਕਰਤਾਰਪੁਰ ਲਾਂਘਾ(Kartarpur Corridor) ਖੋਲ੍ਹਿਆ ਗਿਆ ਸੀ, ਜਿੱਥੇ ਕੱਲ੍ਹ ਸੰਗਤਾਂ ਦਰਸ਼ਨ ਕਰਨ ਲਈ ਪਹੁੰਚੀਆਂ ਸਨ, ਉੱਥੇ ਹੀ ਦੂਜੇ ਦਿਨ ਸਿਆਸੀ ਲੋਕਾਂ ਦਾ ਇਕੱਠ ਰਿਹਾ ਅਤੇ ਦੂਜੇ ਦਿਨ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਨਾਲ ਭਾਜਪਾ, ਕਾਂਗਰਸ ਪਾਰਟੀ ਦੇ ਵਿਧਾਇਕ ਤੇ ਮੰਤਰੀ ਪੁੱਜੇ। ਪੰਜਾਬ ਬੀਜੇਪੀ ਦਾ ਕਾਫ਼ਲਾ ਕਰਤਾਰਪੁਰ ਲਾਂਘੇ ਤੋਂ ਆ ਕੇ ਪ੍ਰੈਸ ਬਾਰਤਾ ਕੀਤੀ। ਇਸ ਬਾਰੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਥੇ ਜਾ ਕੇ ਇੱਕ ਅਲੱਗ ਤਰ੍ਹਾਂ ਦਾ ਆਨੰਦ ਮਾਨਿਆ, ਇੱਕ ਤਰ੍ਹਾਂ ਦਾ ਸਕੂਨ ਮਹਿਸੂਸ ਕੀਤਾ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਉਹਨਾਂ ਕਿਹਾ ਕਿ ਅਸੀਂ ਸਮੂਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਨੂੰ ਗੁਰੂ ਪੁਰਬ ਤੋਂ ਇੱਕ ਦਿਨ ਪਵਿੱਤਰ ਸਥਾਨ 'ਤੇ ਜਾਣ ਦਾ ਮੌਕਾ ਮਿਲਿਆ।