Punjab Assembly Elections: ਪਟਿਆਲਾ ਵਿੱਚ ਬੀਜੇਪੀ ਵਰਕਰਾਂ ਨੇ ਕੀਤੀ ਮੀਟਿੰਗ - ਅਸ਼ਵਨੀ ਸ਼ਰਮਾ ਨੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ
ਪਟਿਆਲਾ: ਅੱਜ ਸ਼ਨੀਵਾਰ ਪਟਿਆਲਾ ਵਿਚ ਬੀ.ਜੇ.ਪੀ ਵਰਕਰਾਂ ਨੇ ਮੀਟਿੰਗ ਕੀਤੀ। ਇਸ ਮੌਕੇ 'ਤੇ ਬੀ.ਜੇ.ਪੀ ਪਾਰਟੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਪਹੁੰਚੇ। ਉਥੇ ਹੀ ਬੀਜੇਪੀ ਵਰਕਰਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ( Punjab Assembly Elections) ਨੂੰ ਲੈ ਕੇ ਚਰਚਾ ਕੀਤੀ। ਉੱਥੇ ਹੀ ਅਸ਼ਵਨੀ ਸ਼ਰਮਾ ਨੇ 117 ਸੀਟਾਂ 'ਤੇ ਚੋਣ ਲੜਨ ਦੀ ਗੱਲ ਵੀ ਆਖੀ। ਅਸ਼ਵਨੀ ਸ਼ਰਮਾ ਨੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਅਰਵਿੰਦ ਕੇਜਰੀਵਾਲ ਝੂਠ ਬੋਲਣ ਤੋਂ ਬਿਨ੍ਹਾਂ ਹੋਰ ਕੋਈ ਕੰਮ ਨਹੀਂ ਕਰਦੇ। ਉਹਨਾਂ ਕਿਹਾ ਕਿ ਦਿੱਲੀ ਸਕੂਲ ਵਿੱਚ ਟੀਚਰ ਅਤੇ ਪ੍ਰਿੰਸੀਪਲ ਦੀ ਬਹੁਤ ਕਮੀ ਹੈ, ਉਥੇ ਕੁੱਝ ਕਰਨ ਦੀ ਵਜਾਏ, ਪੰਜਾਬ 'ਚ ਵੱਡੇ ਵੱਡੇ ਝੂਠ ਵਾਅਦੇ ਕਰ ਰਹੇ ਹੈ। ਉਹਨਾਂ ਕਿਹਾ ਕਿ ਹੁਣ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਹੁਣ ਕਿਸਾਨਾਂ ਨੂੰ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਜਾਣਾ ਪੰਜਾਬ ਵਿੱਚ ਚਲੇ ਜਾਣਾ ਚਾਹੀਦਾ ਹੈ। 117 ਸੀਟਾਂ 'ਤੇ ਬੀਜੇਪੀ ਚੋਣ ਲੜੇਗੀ ਅਤੇ ਸਾਡਾ ਸਲੋਗਨ ਹੈ, 'ਨਵਾਂ ਪੰਜਾਬ ਭਾਜਪਾ ਦੇ ਨਾਲ'।