ਰਾਜਿੰਦਰਾ ਹਸਪਤਾਲ ਦੇ ਬਾਹਰ ਮੁਲਾਜ਼ਮਾਂ ਨੇ ਲਾਇਆ ਧਰਨਾ, ਵੇਖੋ ਵੀਡੀਓ - ਰਜਿੰਦਰਾ ਹਸਪਤਾਲ
ਸ਼ਾਹੀ ਸ਼ਹਿਰ ਪਟਿਆਲਾ ਜੋ ਕਿ ਧਰਨਿਆਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ, ਇੱਥੇ ਕਦੇ ਬਿਜਲੀ ਬੋਰਡ ਦਾ ਧਰਨਾ ਤੇ ਕਦੇ ਕਿਸੇ ਮਹਿਕਮੇ ਦਾ ਧਰਨਾ ਲੱਗਾ ਰਹਿੰਦਾ ਹੈ। ਮੁੱਖ ਮੰਤਰੀ ਦਾ ਸ਼ਹਿਰ ਹੋਣ ਤੋਂ ਬਾਅਦ ਵੀ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਹੁਣ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਚੌਥੇ ਦਰਦੇ ਦੇ ਮੁਲਾਜ਼ਮਾਂ ਵੱਲੋਂ ਧਰਨਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਨਾਲ ਆਈ ਵਾਰ ਕੋਝਾ ਮਜ਼ਾਕ ਕਰਦੀ ਹੈ। ਸਰਕਾਰ ਨੇ ਨੌਕਰੀਆਂ ਤਾਂ ਦਿੱਤੀਆਂ ਨਹੀਂ, ਪਰ ਜਿਨਾਂ ਕੋਲ ਨੌਕਰੀਆਂ ਹਨ, ਉਨ੍ਹਾਂ ਨੂੰ ਕੁਚਲਿਆ ਜਾ ਰਿਹਾ ਹੈ।