ਪੁਲਿਸ ਨੇ ਹੈਰੋਇਨ ਸਣੇ 1 ਵਿਅਕਤੀ ਨੂੰ ਕੀਤਾ ਕਾਬੂ - heroin
ਜਲੰਧਰ: ਜ਼ਿਲ੍ਹੇ ਦੇ ਨੰਗਲਸ਼ਾਮਾ ਪੁਲਿਸ ਚੌਕੀ ਤੇ ਅੱਜ ਦੁਪਹਿਰੇ ਨਾਕੇ ਦੇ ਦਰਮਿਆਨ ਇੱਕ ਮੋਟਰਸਾਈਕਲ ਸਵਾਰ ਨੂੰ ਪੁਲਿਸ ਰੋਕਣ ਲੱਗੀ, ਪਰ ਉਹ ਨੌਜਵਾਨ ਉੱਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗ ਗਿਆ। ਜਿਸ ਤੋਂ ਬਾਅਦ ਕਿ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਲੈਣ ਤੇ ਉਸਦੇ ਕੋਲੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਦੇ ਮੁਤਾਬਿਕ ਇਹ ਯੁਵਕ ਹੈਰੋਇਨ ਦੇ ਨਸ਼ੇ ਦੀ ਤਸਕਰੀ ਕਰਦਾ ਹੈ, ਪਹਿਲੇ ਇਸਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ, ਮਗਰ ਇਸ ਦੇ ਭਰਾ ਦੇ ਖ਼ਿਲਾਫ਼ ਪੁਲਿਸ ਵਿੱਚ ਪਹਿਲੇ ਵੀ ਮਾਮਲੇ ਦਰਜ ਕੀਤੇ ਗਏ ਹਨ। ਚੌਕੀ ਇੰਚਾਰਜ ਵਲੋਂ ਇਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ, ਮਾਨਯੋਗ ਅਦਾਲਤ ਨੇ ਪੁਲਿਸ ਨੂੰ ਇਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।