PM ਮੋਦੀ ਨੇ ਦਿੱਲੀ ਦੇ ਹਸਪਤਾਲ 'ਚ ਸਿਹਤ ਕਰਮਚਾਰੀਆਂ ਨਾਲ ਕੀਤੀ ਮੁਲਾਕਾਤ - 100 crore vaccines
ਨਵੀਂ ਦਿੱਲੀ: ਭਾਰਤ ਨੇ ਵੀਰਵਾਰ ਨੂੰ 100 ਕਰੋੜ ਟੀਕੇ ਦੀ ਖੁਰਾਕ ਦਾ ਇਤਿਹਾਸਕ ਅੰਕੜਾ ਪਾਰ ਕਰ ਲਿਆ। ਕੋਵਿਡ ਦੇ ਖਿਲਾਫ ਇਹ ਉਪਲਬੱਧੀ 9 ਮਹੀਨੇ ਵਿਚ ਮਿਲੀ। 100 ਕਰੋੜ ਟੀਕੇ (100 crore vaccines) ਦੀ ਖੁਰਾਕ ਦਾ ਅੰਕੜਾ ਪਾਰ ਕਰਨ 'ਤੇ ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਹੈ। ਇਸ ਮੌਕੇ ਕੇਂਦਰ ਸਰਕਾਰ ਕਈ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਇੱਕ ਵੈਕਸੀਨੇਸ਼ਨ ਦੇ ਸੈਂਟਰ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਸਿਹਤ ਕਰਮਚਾਰੀਆਂ ਅਤੇ ਵੈਕਸੀਨੇਸ਼ਨ ਸੈਂਟਰ ਨਾਲ ਜੁੜ੍ਹੀ ਹੋਈ ਪੂਰੀ ਟੀਮ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਉਨ੍ਹਾਂ ਉੱਥੋਂ ਦੇ ਡਾਕਟਰ ਅਤੇ ਪੂਰੀ ਟੀਮ ਦੀ ਹੌਂਸਲਾਂ ਅਫਜਾਈ ਵੀ ਕੀਤੀ।