ਪਟਿਆਲਾ ਵਿੱਚ ਜਪਾਨੀ ਮਸ਼ੀਨ ਨਾਲ ਸੈਨੇਟਾਈਜ਼ਰ ਦਾ ਕੀਤਾ ਜਾ ਰਿਹਾ ਛਿੜਕਾਅ - ਕੋਵਿਡ -19
ਪਟਿਆਲਾ: ਕੋਵਿਡ-19 ਦੇ ਚੱਲਦਿਆਂ ਜਿੱਥੇ ਸਰਕਾਰ ਜਨਹਿਤ ਵਿੱਚ ਕਾਰਜ ਕਰ ਰਹੀਆਂ ਹਨ, ਉੱਥੇ ਹੀ, ਸਮਾਜ ਸੇਵੀ ਸੰਸਥਾਵਾਂ ਵੀ ਲੱਗੀਆਂ ਹੋਈਆ ਹਨ। ਪੀ ਆਈ ਇੰਡਸਟਰੀ ਵੱਲੋ ਜਪਾਨੀ ਸਪ੍ਰੈ ਮਸ਼ੀਨ ਦਿੱਤੀ ਗਈ ਹੈ ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪੀਆਈ ਕੰਪਨੀ ਤੋਂ ਆਏ ਮੁਲਾਜ਼ਮ ਹਰਦੀਪ ਸਿੰਘ ਨੇ ਦੱਸਿਆ ਕਿ ਇਹ ਜਪਾਨੀ ਮਸ਼ੀਨ ਹੇੈ ਅਤੇ ਇਹ ਇੱਕ ਵਾਰ ਵਿੱਚ 52 ਫੁੱਟ ਤੱਕ ਦੇ ਖੇਤਰ ਨੂੰ ਕਵਰ ਕਰਦੀ ਹੈ। ਹਰਦੀਪ ਨੇ ਦੱਸਿਆ ਕਿ ਅਜਿਹੀਆਂ 10 ਮਸ਼ੀਨਾਂ ਦਿੱਲੀ ਵਿੱਚ ਵੀ ਦਿਤੀਆਂ ਹਨ।