ਕਿਸਾਨ ਅੰਦੋਲਨ ਦਾ ਇੱਕ ਸਾਲ: ਸਿੰਘੂ ਬਾਰਡਰ ਪਹੁੰਚ ਕੇ ਬੱਬੂ ਮਾਨ ਨੇ ਭਰਿਆ ਅੰਦੋਲਨ 'ਚ ਜੋਸ਼ - babbu maan on singhu border
ਚੰਡੀਗੜ੍ਹ: 26 ਨਵੰਬਰ 2020 ਦਾ ਉਹ ਇਤਿਹਾਸਿਕ ਦਿਨ ਜਦੋਂ ਕਿਸਾਨਾਂ ਦਾ ਹਜ਼ੂਮ ਦਿੱਲੀ ਵੱਲ ਨੂੰ ਕੂਚ ਕੀਤਾ ਸੀ। ਪੂਰਾ ਰਸ਼ਦ ਤੇ ਰਾਸ਼ਨ ਲੈ ਕੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ, ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਤੋਂ ਰਵਾਨਾ ਹੋਏ। ਰਸਤੇ ਦੇ ਵਿੱਚ ਲੱਖਾਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਪਰ ਇਹਨਾਂ ਔਕੜਾਂ ਦੇ ਬਾਵਜ਼ੂਦ ਦਿੱਲੀ ਦੀ ਹਿੱਕ 'ਤੇ ਟਰੈਕਟਰ ਹੀ ਟਰੈਕਟਰ ਕਰ ਦਿੱਤੇ। 26 ਨਵੰਬਰ 2020 ਤੋਂ 26 ਨਵੰਬਰ 2021 ਤੱਕ ਕਿਸਾਨਾਂ ਦੇ ਏਕੇ ਅਤੇ ਸਬਰ ਨੂੰ ਅੱਜ ਸ਼ੁੱਕਰਵਾਰ ਇੱਕ ਸਾਲ ਪੂਰਾ ਹੋ ਗਿਆ। ਸਿੰਘੂ ਬਾਰਡਰ, ਟਿੱਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ 'ਤੇ ਕਿਸਾਨੀ ਅਦੋਲਨ ਦੇ ਇੱਕ ਸਾਲ ਪੂਰਾ ਹੋਣ ਤੇ ਜ਼ਸ਼ਨ ਮਨਾਏ ਗਏ। ਹਜ਼ਾਰਾਂ ਕਿਸਾਨਾਂ ਦੇ ਕਾਫ਼ਲੇ ਦਿੱਲੀ ਦੀਆਂ ਬਰੂਹਾਂ(Farmers' caravans to Delhi) 'ਤੇ ਪਹੁੰਚੇ। ਸਿੰਘੂ ਬਾਰਡਰ 'ਤੇ ਪਹੁੰਚੇ ਪੰਜਾਬੀ ਕਲਾਕਾਰ ਬੱਬੂ ਮਾਨ (Babbu Mann) ਨੇ ਇਸ ਅੰਦੋਲਨ 'ਚ ਹੋਰ ਵੀ ਜੋਸ਼ ਭਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਪਹਿਲੀ ਲੜਾਈ ਨਹੀਂ ਕਿ ਜਿੱਤ ਕੇ ਘਰ ਬੈਠ ਜਾਣਾ, ਇਹ ਤਾਂ ਹਲੇ ਸ਼ੁਰੂਆਤ ਹੈ। ਬਹੁਤ ਲੜਾਈਆਂ ਬਾਕੀ ਨੇ ਹਾਲੇ। ਉਹਨਾਂ ਕਿਹਾ ਕਿ ਮੈਂ ਯੂਨੀਅਨ ਨੂੰ ਬੇਨਤੀ ਕਰਦਾ ਹਾਂ ਕਿ ਸਭ ਨੇ ਅੱਗੇ ਵੀ ਜੱਥੇਬੰਧਕ ਹੋਕੇ ਹੀ ਰਹਿਣਾ ਹੈ।
Last Updated : Nov 26, 2021, 7:24 PM IST