ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਸੜਕ ਹਾਦਸਾ ਨੇ ਲਈ ਇੱਕ ਦੀ ਜਾਨ
ਰੂਪਨਗਰ: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਬੁੱਧਵਾਰ ਸ਼ਾਮ ਨੂੰ ਇਕ ਸੜਕ ਹਾਦਸਾ ਹੋ ਗਿਆ। ਜਿਸ ਵਿੱਚ ਟੈਂਕਰ ਕਲੀਨਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਟੈਂਕਰ ਚਾਲਕ ਘੁਮਾਰਵੀ ਹਿਮਾਚਲ ਪ੍ਰਦੇਸ਼ ਤੋਂ ਡੀਜ਼ਲ ਖਾਲੀ ਕਰਕੇ ਪੰਜਾਬ ਪਰਤ ਰਿਹਾ ਸੀ, ਕਿ ਟੈਂਕਰ ਬੇਕਾਬੂ ਹੋ ਗਿਆ ਅਤੇ ਸੜਕ ਦੇ ਕਿਨਾਰੇ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਸੜਕ ਤੋਂ ਹੇਠਾਂ ਪਲਟ ਗਿਆ।ਕਰੰਟ ਲੱਗਣ ਨਾਲ ਅਤੇ ਟੈਂਕਰ ਹੇਠਾਂ ਆਉਣ ਕਾਰਨ ਕਲੀਨਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਟੈਂਕਰ ਚਾਲਕ ਜ਼ਖਮੀ ਹੋ ਗਿਆ। ਟੈਂਕਰ ਚਾਲਕ ਸੁਖਦੇਵ ਅਤੇ ਮ੍ਰਿਤਕ ਕਲੀਨਰ ਅੰਗਰੇਜ਼ ਪੰਜਾਬ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਸੂਚਨਾ ਮਿਲਦੇ ਹੀ ਥਾਣਾ ਕੀਰਤਪੁਰ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀ ਡਰਾਈਵਰ ਨੂੰ ਆਨੰਦਪੁਰ ਹਸਪਤਾਲ ਭੇਜਣ ਦੇ ਨਾਲ-ਨਾਲ ਪੁਲਿਸ ਟੈਂਕਰ ਦੇ ਹੇਠਾਂ ਦੱਬੀ ਕਲੀਨਰ ਦੀ ਲਾਸ਼ ਨੂੰ ਬਾਹਰ ਕੱਢਣ 'ਚ ਲੱਗੀ ਹੋਈ ਹੈ।