ਤੇਜ਼ ਰਫ਼ਤਾਰ ਕਾਰ ਨੇ ਲਈ ਇੱਕ ਵਿਅਕਤੀ ਦੀ ਜਾਨ - Garha village in Phillaur town of Jalandhar
ਜਲੰਧਰ: ਕਸਬਾ ਫਿਲੌਰ ਵਿਖੇ ਪਿੰਡ ਗੜ੍ਹਾ(Garha village in Phillaur town of Jalandhar) ਦੇ ਕੋਲ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਕਾਰ ਦੀ ਟੱਕਰ ਮੋਟਰਸਾਈਕਲ ਸਵਾਰ ਦੇ ਨਾਲ ਹੋ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਾਰ ਸਵਾਰ ਚਾਲਕ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਮੌਕੇ 'ਤੇ ਥਾਣਾ ਫਿਲੌਰ ਏ.ਐਸ.ਆਈ ਜੋਗਿੰਦਰਪਾਲ ਆਪਣੀ ਪੁਲਿਸ ਪਾਰਟੀ ਸਮੇਤ ਆਏ। ਉਨ੍ਹਾਂ ਨੇ ਇਹ ਦੱਸਿਆ ਹੈ ਕਿ ਉਨ੍ਹਾਂ ਨੇ ਮੌਕੇ 'ਤੇ ਆ ਕੇ ਦੇਖਿਆ ਹੈ ਕਿ ਕਾਰ ਦੀ ਮੋਟਰਸਾਈਕਲ 'ਤੇ ਨਾਲ ਕਾਫੀ ਜ਼ਬਰਦਸਤ ਟੱਕਰ ਸੀ, ਜਿਸ ਕਾਰਨ ਕਾਰ ਵੀ ਪੂਰੀ ਤਰ੍ਹਾਂ ਹਦਸਾ ਗ੍ਰਸਤ ਹੋ ਗਈ ਅਤੇ ਮੋਟਰਸਾਈਕਲ ਵੀ। ਉਨ੍ਹਾਂ ਕਿਹਾ ਹੈ ਕਿ ਕਾਰ ਚਾਲਕ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਅਤੇ ਮੋਟਰ ਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।