ਸਰਦੂਲ ਸਿਕੰਦਰ ਦੀ ਮੌਤ 'ਤੇ ਨਿਰਮਲ ਸਿੱਧੂ ਅਤੇ ਗਾਇਕ ਹਰਿੰਦਰ ਸੰਧੂ ਨੇ ਪ੍ਰਗਟਾਇਆ ਦੁਖ
ਫ਼ਰੀਦਕੋਟ: ਮਸਹੂਰ ਪੰਜਾਬ ਗਾਇਕ ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਉਨ੍ਹਾਂ ਨਾਲ ਲੰਬਾ ਸਮਾਂ ਸੰਘਰਸ਼ੀਲ ਰਹੇ ਪੰਜਾਬੀ ਗਾਇਕ ਅਤੇ ਸੰਗੀਤਕਾਰ ਨਿਰਮਲ ਸਿੱਧੂ ਨੇ ਕਿਹਾ ਕਿ ਸਰਦੂਲ ਸਿਕੰਦਰ ਨਾਲ ਉਨ੍ਹਾਂ ਦੀ ਪਰਿਵਾਰਕ ਸਾਂਝ ਸੀ ਅਤੇ ਅੱਜ ਸਰਦੂਲ ਸਿਕੰਦਰ ਦੇ ਇਸ ਸੰਸਾਰ ਤੋਂ ਤੁਰ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ ਪੈਣ ਦਾ ਨਾਲ-ਨਾਲ ਮੈਨੂੰ ਨਿੱਜੀ ਤੌਰ 'ਤੇ ਵੀ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਕਿਹਾ ਕਿ ਅਸੀ ਦੋਹਾਂ ਨੇ ਆਪਣੇ ਸ਼ੁਰੂਆਂਤੀ ਸਮੇਂ ਵਿਚ ਇਕੱਠਿਆਂ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਨਾ ਤਾਂ ਸਰਕਾਰਾਂ ਅਤੇ ਨਾ ਹੀ ਜ਼ਿਆਦਾਤਰ ਸਰੋਤੇ ਲੰਗੇ ਸਮਿਆਂ ਦੇ ਕਲਾਕਾਰਾਂ ਦੀ ਬਾਂਹ ਫੜ੍ਹਦੇ ਹਨ।