ਚਾਰ ਪਿੰਡਾਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਨਿਮਿਸ਼ਾ ਮਹਿਤਾ ਨੇ ਕੀਤਾ ਹੱਲ - ਪਿੰਡਾਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ
ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਰਾਏਪੁਰ ਗੁੱਜਰਾਂ(Raipur Gujjar village of Garhshankar) ਵਿਖੇ ਨਿਮਿਸ਼ਾ ਮਹਿਤਾ ਬੁਲਾਰਾ ਪੰਜਾਬ ਕਾਂਗਰਸ(Nimisha Mehta Spokesperson Punjab Congress) ਪੁੱਜੇ। ਇਸ ਮੌਕੇ ਨਿਮਿਸ਼ਾ ਮਹਿਤਾ ਕਾਂਗਰਸ ਦਾ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਨਿਮੀਸ਼ਾ ਮਹਿਤਾ ਬੁਲਾਰਾ ਪੰਜਾਬ ਕਾਂਗਰਸ ਨੇ ਗੜ੍ਹਸ਼ੰਕਰ ਦੇ ਚਾਰ ਪਿੰਡ ਰਾਏਪੁਰ ਗੁੱਜਰਾਂ, ਜੀਣਪੁਰ, ਕਿੱਤਣਾ ਅਤੇ ਐਮਾਂ ਮੁਗਲਾਂ ਆਦਿ ਦਾ ਜਾਂਚ ਕੀਤੀ। ਪਿੰਡਾਂ ਦੇ ਵਿੱਚ ਪੀਣ ਦੇ ਪਾਣੀ ਦੀ ਨਵੀਂ ਮੋਟਰ ਲਗਵਾਉਣ ਦੇ ਲਈ ਇੱਕ ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਭੇਂਟ ਕੀਤਾ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਪਿੰਡ ਵਾਸੀਆਂ ਨਾਲ ਪਾਣੀ ਦੀ ਸਮੱਸਿਆ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ। ਜਿਸਨੂੰ ਅੱਜ ਸ਼ਨੀਵਾਰ ਉਨ੍ਹਾਂ ਪੂਰਾ ਕੀਤਾ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਅਗਵਾਈ ਦੇ ਵਿੱਚ ਹਲਕਾ ਗੜ੍ਹਸ਼ੰਕਰ ਦੇ ਪਿੰਡਾਂ ਵਿੱਚ ਵੱਡੇ ਪੱਧਰ 'ਤੇ ਤਰੱਕੀ ਕਰਵਾਈ ਜਾ ਰਹੀ ਹੈ।