ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ - ਚਰਨਜੀਤ ਸਿੰਘ ਚੰਨੀ
ਚੰਡੀਗੜ੍ਹ: ਅੱਜ (ਵੀਰਵਾਰ) ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਹੋਈ। ਜਿਸ ਤੋਂ ਬਾਅਦ ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਬਹੁਤ ਅਹਿਮ ਮੀਟਿੰਗ ਸੀ। ਉਹਨਾਂ ਦੱਸਿਆ ਕਿ ਕਿਸਾਨਾਂ ਅਤੇ ਸਰਕਾਰ ਵਿੱਚ ਇੱਕ ਫੈਸਲਾ ਹੋਇਆ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਨਰਮੇ ਦਾ 100 ਪ੍ਰਤੀਸ਼ਤ ਨੁਕਸਾਨ ਹੋਇਆ ਹੈ, ਉਹਨਾਂ ਨੂੰ 17000 ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ। ਨਾਲ ਹੀ ਚੁਗਾਇਆ ਦਾ ਅਲ਼ੱਗ ਹੋਵੇਗਾ। ਜਿਨ੍ਹਾਂ ਔਰਤਾਂ ਦੀ ਦਿੱਲੀ ਬਾਰਡਰ 'ਤੇ ਐਕਸੀਡੇਂਟ ਵਿੱਚ ਮੌਤ ਹੋ ਗਈ ਸੀ, ਉਹਨਾਂ ਨੂੰ 10-10 ਲੱਖ ਰੁਪਿਆ ਦਿੱਤਾ ਜਾਵੇਗਾ। ਝੋਨੇ ਅਤੇ ਡੀਏਪੀ ਖਾਧ ਨਾਲ ਸੰਬੰਧਿਤ ਸਮੱਸਿਆਵਾਂ ਛੇਤੀ ਹੱਲ ਕੀਤੀਆਂ ਜਾਣ ਗੀਆਂ। ਕਿਸਾਨੀ ਸੰਘਰਸ਼ ਦੌਰਾਨ ਕਿਸੇ ਵੀ ਕਿਸਾਨ 'ਤੇ ਜੇਕਰ ਕੋਈ ਕੇਸ ਕੀਤਾ ਹੈ, ਉਹ ਪੰਜਾਬ ਸਰਕਾਰ ਵਾਪਿਸ ਲਏਗੀ। ਉਥੇ ਹੀ ਦੂਜੇ ਪਾਸੇ ਉਗਰਾਹਾਂ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਮੁੱਖ ਮੰਤਰੀ ਦਾ ਰੱਵਈਆਂ ਚੰਗਾ ਸੀ। ਉਹਨਾਂ ਕਿਹਾ ਕਿ ਅੱਜ ਤੋਂ ਬਆਦ ਕਿਸਾਨਾਂ ਵੱਲੋਂ ਕਾਂਗਰਸ ਦਾ ਪਿੰਡਾਂ ਵਿੱਚ ਘਿਰਾਓ ਨਹੀਂ ਕੀਤਾ ਜਾਵੇਗਾ।