ਛੋਟੇ ਬੱਚਿਆਂ ਨੇ ਧੂਮਧਾਮ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ, ਵੇਖੋ ਵੀਡੀਓ - ਜਨਮ ਅਸ਼ਟਮੀ ਦਾ ਤਿਉਹਾਰ
ਬਠਿੰਡਾ ਦੇ ਰਾਇਲ ਕਿੰਗਡਮ ਪ੍ਰੀ ਸਕੂਲ ਵਿੱਚ ਵੀ ਜਨਮ ਅਸ਼ਟਮੀ ਨੂੰ ਬੱਚਿਆਂ ਨੇ ਕ੍ਰਿਸ਼ਨ, ਰਾਧਾ ਅਤੇ ਸੁਦਾਮਾ ਦੇ ਪਹਿਰਾਵੇ ਵਿੱਚ ਸਜ ਕੇ ਮਨਾਇਆ। ਸਕੂਲ ਦੀ ਅਧਿਆਪਕਾ ਦੱਸਿਆ ਕਿ ਬੱਚਿਆਂ ਨੂੰ ਸਭ ਤੋਂ ਪਹਿਲਾਂ ਜਨਮ ਅਸ਼ਟਮੀ ਦੀ ਮਹੱਤਤਾ ਬਾਰੇ ਦੱਸਿਆ ਗਿਆ ਉਸ ਤੋਂ ਬਾਅਦ ਪੂਜਾ-ਪਾਠ ਕਰਵਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਗੀਤਾ ਨੇ ਦੱਸਿਆ ਕਿ ਤਿਉਹਾਰ ਮਨਾਉਣ ਦਾ ਮਕਸਦ ਬੱਚਿਆਂ ਨੂੰ ਭਾਰਤ ਦੀ ਸੰਸਕ੍ਰਿਤੀ ਅਤੇ ਧਰਮ ਦੇ ਬਾਰੇ ਜਾਣਕਾਰੀ ਦੇਣਾ ਹੈ।