ਜਲੰਧਰ ਵਿਚ ਗੈਸ ਸਿਲੰਡਰ ਬਲੈਕ ਕਰਨ ਦੇ ਦੋਸ਼ ਹੇਠ ਪੁਲਿਸ ਵਲੋਂ ਇਕ ਵਿਅਕਤੀ ਕਾਬੂ - Gas cylinder
ਜਲੰਧਰ: ਸ਼ਹਿਰ ਦੇ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਗੈਸ ਸਿਲੰਡਰ ਬਲੈਕ ਕਰਨ ਦੇ ਦੋਸ਼ ਹੇਠ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਥਾਣਾ ਬਸਤੀ ਬਾਵਾ ਖੇਲ ਦੇ ਪੁਲਿਸ ਥਾਣਾ ਮੁਖੀ ਨਿਰਲੇਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਜਲੰਧਰ ਦੇ ਤਾਰਾ ਸਿੰਘ ਨਗਰ ਬਸਤੀ ਬਾਵਾ ਖੇਲ ਵਿਖੇ ਰਾਜਾ ਕੁਮਾਰ ਪੁੱਤਰ ਚੰਦੇਸ਼ਵਰ ਸ਼ਾਹਾ ਜੋ ਕਿ ਵੱਡੇ ਗੈਸ ਸਿਲੰਡਰਾਂ 'ਚੋਂ ਛੋਟੇ ਗੈਸ ਸਿਲੰਡਰਾਂ ਵਿੱਚ ਗੈਸ ਭਰ ਕੇ ਪ੍ਰਵਾਸੀਆਂ ਨੂੰ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦਾ ਹੈ। ਪੁਲਿਸ ਵਲੋਂ ਮੁਲਜ਼ਮ ਦੇ ਕਬਜ਼ੇ ਵਿਚੋਂ ਕੁੱਲ 4 ਗੈਸ ਸਿਲੰਡਰ, 3 ਵੱਡੇ ਤੇ 1 ਛੋਟਾ ਤੇ ਗੈਸ ਭਰਨ ਵਾਲੇ ਉਪਕਰਣ ਬਰਾਮਦ ਕੀਤੇ ਹਨ। ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਦੀ ਕਾਰਵਾਈ ਕੀਤੀ ਜਾ ਰਹੀ ਹੈ।