ਇੱਕ ਅਜਿਹਾ ਮੰਦਿਰ, ਜਿੱਥੇ ਹੁੰਦੀ ਹੈ ਗਾਂਧੀ ਦੀ ਪੂਜਾ - 150th birth anniversary of Mahatma Gandhi
ਗਾਂਧੀ ਮੰਦਿਰ ਦੱਖਣੀ ਉਡੀਸ਼ਾ ਵਿਖੇ ਸਥਿਤ ਹੈ, ਜਿੱਥੇ ਵੱਖੋ-ਵੱਖ ਧਰਮਾਂ ਦੇ ਚਿੰਨਾਂ ਦੇ ਨਾਲ-ਨਾਲ ਅਜ਼ਾਦੀ ਘੁਲਾਟਿਆਂ ਦੇ ਚਿੱਤਰ ਵੀ ਮੰਦਿਰ ਦੀਆਂ ਕੰਧਾ ਉੱਤੇ ਲੱਗੇ ਹੋਏ ਹਨ। ਇਸ ਮੰਦਿਰ ਦੀ ਉਸਾਰੀ ਦੀ ਸੇਵਾ ਰਾਏਰਾਖੋਲ ਵਿਧਾਨ ਸਭਾ ਖੇਤਰ ਦੇ ਸਾਬਕਾ ਵਿਧਾਇਕ ਅਭੀਮਨਿਊ ਕੁਮਾਰ ਵਲੋਂ ਕੀਤੀ ਗਈ। ਕੁਮਾਰ ਵਲੋਂ ਇਸ ਮੰਦਿਰ ਦੀ ਸੇਵਾ ਸੰਨ 1972 ਵਿੱਚ ਸ਼ੁਰੂ ਕੀਤੀ ਗਈ। 2 ਸਾਲ ਬਾਅਦ ਸੰਨ 1974 ਵਿੱਚ ਇਹ ਮੰਦਿਰ ਬਣ ਕੇ ਤਿਆਰ ਹੋ ਚੁੱਕਾ ਸੀ। ਇਸ ਮੰਦਿਰ ਦਾ ਉਦਘਾਟਨ, ਉਡੀਸ਼ਾ ਦੇ ਤਤਕਾਲੀ ਮੁੱਖ ਮੰਤਰੀ ਨੰਦੀਨੀ ਸਤਪਥੀ ਨੇ, ਇੱਥੇ ਪੂਜਾ ਕਰਕੇ ਕੀਤਾ ਸੀ। ਇਹ ਮੰਦਿਰ ਗਾਂਧੀ ਵਲੋਂ ਆਪਸੀ ਪਿਆਰ ਤੇ ਸ਼ਹਿਣਸ਼ੀਲਤਾ ਦੇ ਨਾਲ-ਨਾਲ ਧਰਮ ਨਿਰਪੱਖਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਇਸ ਮੰਦਿਰ ਵਿੱਚ ਕੋਈ ਵੀ ਆ ਸਕਦਾ ਹੈ, ਇੱਥੇ ਪੂਜਾ ਕਰਦੇ ਪੰਡਿਤਾਂ ਦਾ ਬ੍ਰਾਹਮਣ ਹੋਣਾ ਜ਼ਰੂਰੀ ਨਹੀਂ ਹੈ।