ਹੈਂਡ ਗ੍ਰਨੇਡ ਮਿਲਣ ਨਾਲ ਪੁਲਿਸ ਨੂੰ ਪਈਆਂ ਭਾਜੜਾਂ, ਲੋਕਾਂ 'ਚ ਸਹਿਮ ਦਾ ਮਾਹੋਲ - Hand grenade
ਫ਼ਿਰੋਜਪੁਰ: ਆਏ ਦਿਨ ਬੰਬ ਮਿਲਣ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਪਹਿਲਾਂ ਵੀ ਮੁਜ਼ਰਮਾਂ ਨੂੰ ਫੜ ਕੇ ਉਨ੍ਹਾਂ ਕੋਲੋਂ ਹੈਂਡ ਗਰਨੇਡ ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਸੇਖਵਾਂ ਵਿਚ ਹੈਂਡ ਗਰਨੇਡ ਮਿਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਅਤੁਲ ਸੋਨੀ ਵਲੋਂ ਦੱਸਿਆ ਗਿਆ ਕਿ ਸਾਨੂੰ ਇਸ ਦੀ ਜਾਣਕਾਰੀ ਵਣ ਵਿਭਾਗ ਦੇ ਰੇਂਜ ਅਫ਼ਸਰ ਗੁਰਜੀਤ ਸਿੰਘ ਵੱਲੋਂ ਦਿੱਤੀ ਗਈ। ਇਸ ਬਾਬਤ ਜਦ ਰੇਂਜ ਅਫ਼ਸਰ ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੇਬਰ ਹਾਈਵੇ 54 ਜ਼ੀਰਾ ਤੋਂ ਤਲਵੰਡੀ ਰੋਡ 'ਤੇ 197 ਨੰਬਰ ਬੁਰਜੀ ਨਜ਼ਦੀਕ ਕੰਮ ਕਰ ਰਹੇ ਸਨ, ਤਾਂ ਖੁਦਾਈ ਕਰਦੇ ਸਮੇਂ ਇੱਕ ਟਿਫ਼ਨ ਉੱਪਰ ਜਦ ਕੱਸੀ ਨਾਲ ਸੱਟ ਮਾਰੀ ਗਈ, ਤਾਂ ਉਸ ਦੇ ਵਿਚੋਂ ਇੱਕ ਹੈਂਡ ਗ੍ਰਨੇਡ ਬਾਹਰ ਡਿੱਗ ਪਿਆ। ਜਿਸ 'ਤੇ ਲੇਬਰ ਵੱਲੋਂ ਇਸ ਦੀ ਸੂਚਨਾ ਗੁਰਜੀਤ ਸਿੰਘ ਰੇਂਜ ਅਫ਼ਸਰ ਵਣ ਵਿਭਾਗ ਨੂੰ ਦਿੱਤੀ ਗਈ। ਉਨ੍ਹਾਂ ਵੱਲੋਂ ਇਸ ਦੀ ਸੂਚਨਾ ਡੀ.ਐਸ.ਪੀ ਜ਼ੀਰਾ ਨੂੰ ਦਿੱਤੀ ਗਈ। ਡੀ.ਐਸ.ਪੀ ਜ਼ੀਰਾ ਅਤੁਲ ਸੋਨੀ ਵਲੋਂ ਮੌਕੇ 'ਤੇ ਪਹੁੰਚ ਕੇ ਇਸ ਦੀ ਤਸਦੀਕ ਕੀਤੀ ਗਈ। ਐੱਸ.ਐੱਸ.ਪੀ ਹਰਮਨਬੀਰ ਹੰਸ ਨੂੰ ਬੁਲਾਇਆ ਗਿਆ ਜਿਨ੍ਹਾਂ ਦੇ ਆਦੇਸ਼ਾਂ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Last Updated : Nov 20, 2021, 7:52 PM IST