ਬਟਾਲਾ ਧਮਾਕਾ: ਅਕਾਲੀ ਆਗੂ ਦੀ ਅਟਪਟਾ ਬਿਆਨ, ਪਟਾਕੇ ਸਾਡੇ ਸੱਭਿਆਚਾਰ ਦਾ ਹਿੱਸਾ ਹੀ ਨਹੀਂ - Jathedar Tota Singh
ਬਟਾਲਾ ਵਿੱਚ ਹੋਏ ਪਟਾਕਾ ਫੈਕਟਰੀ ਦੇ ਧਮਾਕੇ ਵਿੱਚ ਗਈਆਂ ਜਾਨਾਂ ਪ੍ਰਤੀ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪਟਾਕੇ ਅਤੇ ਆਤਿਸ਼ਬਾਜ਼ੀ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ ਲੋਕਾਂ ਨੂੰ ਤਿਉਹਾਰ ਸਾਦੇ ਅਤੇ ਦੀਪਮਾਲਾ ਕਰਕੇ ਮਨਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਵੀ ਅਜਿਹੀਆਂ ਫੈਕਟਰੀਆਂ ਦੇ ਉੱਪਰ ਰੋਕ ਲਗਾਉਣੀ ਚਾਹੀਦੀ ਹੈ ਜੋ ਰਿਹਾਇਸ਼ੀ ਏਰੀਆ ਵਿਚ ਬਣੀਆਂ ਹੋਈਆ ਹਨ ਅਤੇ ਬਿਨਾਂ ਲਾਇਸੈਂਸ ਤੋਂ ਚੱਲ ਰਹੀਆਂ ਹਨ।
Last Updated : Sep 5, 2019, 9:44 PM IST