ਬੀਜੇਪੀ ਦੇ ਪ੍ਰੋਗਰਾਮ ਦਾ ਕਿਸਾਨਾਂ ਨੇ ਕੀਤਾ ਜ਼ਬਰਦਸਤ ਵਿਰੋਧ - BJP's program
ਬਠਿੰਡਾ: ਬਠਿੰਡਾ ਦੇ ਇੱਕ ਨਿੱਜੀ ਪੈਲੇਸ ਵਿਚ ਸਮਾਜ ਸੇਵੀ ਅਤੇ ਬੀਜੇਪੀ ਵਰਕਰ ਬੀਨੂੰ ਗੋਇਲ ਵੱਲੋਂ "ਆਵਾਜ਼ ਬਠਿੰਡੇ ਦੀ" ਨਾਮਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਜਿਸ ਵਿੱਚ ਬੀਜੇਪੀ ਦੇ ਲੀਡਰ ਸ਼ਾਮਿਲ ਹੋਣੇ ਸਨ। ਜਿਸਦੀ ਭਣਕ ਪੈਂਦਿਆਂ ਹੀ ਕਿਸਾਨਾਂ ਵੱਲੋਂ ਪੈਲੇਸ ਨੂੰ ਘੇਰ ਲਿਆ ਗਿਆ ਅਤੇ ਬੀਜੇਪੀ ਦਾ ਵਿਰੋਧ ਕੀਤਾ ਗਿਆ। ਇਸ ਬਾਰੇ ਬੋਲਦੇ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਵਾਰ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਕੀਤਾ ਜਾਂਦਾ ਹੈ। ਪਰ ਫਿਰ ਵੀ ਬੀਜੇਪੀ ਵਰਕਰ ਅਲੱਗ ਅਲੱਗ ਹੱਥਕੰਡੇ ਅਪਣਾ ਕੇ ਆਪਣੇ ਪ੍ਰੋਗਰਾਮ ਰੱਖਦੇ ਹਨ। ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਉਦੋਂ ਤੱਕ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ। ਇਸ ਬਾਰੇ ਜਦ ਸਮਾਜ ਸੇਵੀ ਅਤੇ ਬੀਜੇਪੀ ਵਰਕਰ ਵੀਨੂੰ ਗੋਇਲ ਨੂੰ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਹੈ ਕਿ ਉਸ ਵੱਲੋਂ ਸੂਫ਼ੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਜਿਸ ਵਿੱਚ ਬੀਜੇਪੀ ਦੇ ਵੱਡੇ ਲੀਡਰ ਆਉਣੇ ਸਨ।