ਕਿਸਾਨ ਜਥੇਬੰਦੀਆਂ ਨੇ ਬੈਠਕ ਕਰਕੇ ਕੀਤੀ ਸਾਂਝੀ ਰਣਨੀਤੀ ਤਿਆਰ - farmers organizations
ਮਾਨਸਾ: ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਸੰਘਰਸ਼ ਲਗਾਤਾਰ ਜਾਰੀ ਹੈ ਉਥੇ ਹੀ 26-27 ਦਿੱਲੀ ਚਲੋਂ ਅੰਦੋਲਨ ਦੀਆਂ ਤਿਆਰੀਆਂ ਅੰਤਿਮ ਪੜਾਅ ਲੈ ਚੁੱਕੀਆਂ ਹਨ। ਅੱਜ ਮਾਨਸਾ ਦੇ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਕਿਸਾਨ ਜਥੇਬੰਦੀਆਂ ਅਤੇ ਭਾਰਤੀ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਇਹ ਫ਼ੈਸਲੇ ਲਏ ਗਏ ਕਿ 26-27 ਨੂੰ ਕੀ-ਕੀ ਲਾਮਬੰਦੀਆਂ ਕੀਤੀਆਂ ਜਾਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਉਹ 26 ਤਰੀਕ ਨੂੰ ਇਥੋਂ ਸਵੇਰੇ 10 ਵਜੇ ਦਿੱਲੀ ਵੱਲ ਨੂੰ ਨਿਕਲਣਗੇ। ਜਿਹੜੇ ਵੀ ਸਾਜ਼ੋ ਸਮਾਨ ਦੀ ਰਾਹ 'ਚ ਲੋੜ ਪੈ ਸਕਦੀ ਹੈ, ਉਹ ਸਾਰਾ ਇੱਕਠਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹੀਂ ਦੇਰ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਪਾਸ ਨਹੀਂ ਕਰ ਲੈਂਦੀ ਉਨ੍ਹੀਂ ਦੇਰ ਤੱਕ ਸਾਡਾ ਸੰਘਰਸ਼ ਚਲਦਾ ਰਹੇਗਾ।