ਮੋਹਾਲੀ 'ਚ ਕਿਸਾਨਾਂ ਨੇ ਕੀਤੀ ਰੇਲ ਜਾਮ
ਮੋਹਾਲੀ: ਕਿਸਾਨਾਂ ਨੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਹੈ ਤੇ ਉਨ੍ਹਾਂ ਦੀ ਇੱਕੋ ਮੰਗ ਹੈ ਕਿ ਕਾਲੇ ਕਾਨੂੰਨ ਰੱਦ ਕੀਤੇ ਜਾਣ। ਮੋਹਾਲੀ ਵਿੱਚ ਵੀ ਰੇਲ ਚੱਕਾ ਜਾਮ ਦੇਖਣ ਨੂੰ ਮਿਲਿਆ ਹੈ। ਸਥਾਨਕ ਰੇਲਵੇ ਸਟੇਸ਼ਨ ਤੋਂ ਕਿਸਾਨ ਸ਼ੁਰੂ ਹੋਏ ਅਤੇ ਮੋਹਾਲੀ ਏਅਰਪੋਰਟ ਰੋਡ ਤੱਕ ਜਾਂਦੀ ਰੇਲ ਦੀ ਪਟੜੀ ਤੱਕ ਜਾਮ ਲਗਾਇਆ ਗਿਆ ਹੈ। ਵੱਡੀ ਤਾਦਾਦ ਵਿੱਚ ਨੌਜਵਾਨ ਅਤੇ ਔਰਤਾਂ ਧਰਨੇ ਦਾ ਹਿੱਸਾ ਬਣੀਆ। ਇੱਥੇ ਦੱਸ ਦਈਏ ਕਿ ਪੂਰੇ ਦੇਸ਼ ਭਰ ਵਿੱਚ ਇਸ ਤਰੀਕੇ ਦੇ ਰੇਲ ਰੋਕੋ ਚੱਕਾ ਜਾਮ ਕੀਤਾ ਗਿਆ ਹੈ।