ਕਿਸਾਨਾਂ ਨੇ ਪ੍ਰਾਈਵੇਟ ਬੈਂਕ ਦੇ ਬਾਹਰ ਧਰਨਾ ਲਾ ਕੇ ਕੀਤੀ ਨਾਅਰੇਬਾਜ਼ੀ - ਪਿੰਡ ਬਹਾਦਰਪੁਰ
ਮਾਨਸਾ ਵਿੱਚ ਪ੍ਰਾਈਵੇਟ ਬੈਂਕ ਤੋਂ ਕਰਜ਼ੇ 'ਤੇ ਲਿਆ ਗਿਆ ਟਰੈਕਟਰ ਬੈਂਕ ਵੱਲੋਂ ਵਾਪਿਸ ਲੈਣ ਤੇ ਕਿਸਾਨਾਂ ਨੂੰ ਕੋਰਟ ਕੇਸਾਂ 'ਚ ਪ੍ਰੇਸ਼ਾਨ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਬੈਂਕ ਦੇ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਨੇ ਮੰਗ ਕੀਤੀ ਕਿ ਕਿਸਾਨਾਂ ਦਾ ਟਰੈਕਟਰ ਵਾਪਸ ਕੀਤਾ ਜਾਵੇ ਤੇ ਭੇਜੇ ਗਏ ਅਦਾਲਤ ਦੇ ਨੋਟਿਸ ਵਾਪਸ ਲਏ ਜਾਣ। ਪਿੰਡ ਬਹਾਦਰਪੁਰ ਦੇ ਕਿਸਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਬੈਂਕ ਤੋਂ ਲੋਨ 'ਤੇ ਆਪਣਾ ਪੁਰਾਣਾ ਟਰੈਕਟਰ ਦੇ ਕੇ ਨਵਾਂ ਟਰੈਕਟਰ ਲੈਣ, ਉਸ ਟਰੈਕਟਰ ਦੀ ਇੱਕ ਕਿਸ਼ਤ ਟੁੱਟ ਜਾਣ, ਕਿਸਾਨਾਂ ਤੋਂ ਜ਼ਬਰਦਸਤੀ ਟਰੈਕਟਰ ਲੈ ਜਾਣ ਦੇ ਰੋਸ ਵਜੋਂ 2 ਸਾਲ ਬਾਅਦ ਕਿਸਾਨਾਂ ਨੂੰ ਅਦਾਲਤਾਂ 'ਚੋਂ ਖਾਲੀ ਚੈਕਾਂ ਦੇ ਨੋਟਿਸ ਭੇਜ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।