VIDEO: ਭਾਰਤੀ ਜਲ ਸੈਨਾ ਦੇ ਵਾਈਸ ਐਡਮਿਰਲ ਕਰਮਬੀਰ ਸਿੰਘ ਦੇ ਜੱਦੀ ਪਿੰਡ 'ਚ ਖੁਸ਼ੀ ਦਾ ਮਾਹੌਲ - ਜਲੰਧਰ
ਜਲੰਧਰ: ਪਿਛਲੇ ਦਿਨੀਂ ਭਾਰਤੀ ਜਲ ਸੈਨਾ ਦੇ ਚੀਫ਼ ਵਜੋਂ ਨਿਯੁਕਤ ਕੀਤੇ ਗਏ ਵਾਈਸ ਐਡਮਿਰਲ ਕਰਮਬੀਰ ਸਿੰਘ ਦੇ ਜੱਦੀ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਕਰਮਬੀਰ ਸਿੰਘ ਦੇ ਪਰਿਵਾਰ ਦਾ ਪਿਛੋਕੜ ਆਦਮਪੁਰ ਦੇ ਪਿੰਡ ਫ਼ਤਿਹਪੁਰ ਨਾਲ ਸਬੰਧਤ ਹੈ। ਪਿੰਡ ਵਾਸੀਆਂ ਮੁਤਾਬਕ ਕਰਮਬੀਰ ਸਿੰਘ ਦੇ ਪੁਰਖੇ ਕਈ ਵਰ੍ਹੇ ਪਹਿਲਾਂ ਪਿੰਡ ਛੱਡ ਕੇ ਦਿੱਲੀ ਜਾ ਵਸੇ ਸਨ ਅਤੇ ਕਰਮਬੀਰ ਸਿੰਘ ਦੀ ਪੜ੍ਹਾਈ ਦਿੱਲੀ ਵਿਚ ਹੀ ਹੋਈ ਸੀ।