ਕਾਲੇ ਪਾਣੀ ਖਿਲਾਫ਼ ਈਟੀਵੀ ਭਾਰਤ ਦਾ ਸੰਘਰਸ਼-9 - Campaign for clean Budha Nala
ਈਟੀਵੀ ਭਾਰਤ ਵੱਲੋਂ ਬੁੱਢੇ ਨਾਲੇ ਦੀ ਗੰਦਗੀ ਅਤੇ ਕਾਲੇ ਪਾਣੀ ਦੀ ਸਮੱਸਿਆ ਵਿਰੁੱਧ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਲੋਕਾਂ ਦੇ ਘਰਾਂ 'ਚੋਂ ਪਾਣੀ ਦੇ ਸੈਂਪਲ ਵੀ ਲਏ ਜਾ ਰਹੇ ਹਨ। ਲੁਧਿਆਣਾ ਦਾ ਬੁੱਢਾ ਨਾਲਾ, ਜਿੱਥੇ ਲਗਾਤਾਰ ਪ੍ਰਦੂਸ਼ਣ ਨੂੰ ਜਨਮ ਦੇ ਰਿਹਾ ਹੈ, ਉੱਥੇ ਹੀ ਲੋਕ ਜਾਨਲੇਵਾ ਬੀਮਾਰੀਆਂ ਦੇ ਵੀ ਸ਼ਿਕਾਰ ਹੋ ਰਹੇ ਹਨ। ਲੋਕ ਕੈਂਸਰ, ਕਾਲਾ ਪੀਲੀਆ ਅਤੇ ਚਮੜੀ ਰੋਗ ਵਰਗੀਆਂ ਬੀਮਾਰੀਆਂ ਤੋਂ ਪੀੜਤ ਹਨ। ਈਟੀਵੀ ਭਾਰਤ ਦੀ ਟੀਮ ਵਲੋਂ ਜਿੱਥੇ ਇਕ ਪਾਸੇ ਗੰਦੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ 'ਚੋਂ ਪਾਣੀ ਦੇ ਨਮੂਨੇ ਲਏ ਗਏ, ਉੱਥੇ ਹੀ ਇਹ ਵੀ ਵਿਖਾਇਆ ਗਿਆ ਕਿ ਕਿਵੇਂ ਨਗਰ ਨਿਗਮ ਦੇ ਟਿਊਬਵੈੱਲ ਗੰਦਗੀ ਦੇ ਹਾਲਾਤ ਵਿੱਚ ਹਨ। ਇਹ ਟਿਊਬਵੈੱਲ ਬੁੱਢੇ ਨਾਲ਼ੇ ਦੇ ਕਾਫ਼ੀ ਨੇੜੇ ਲੱਗਾ ਹੋਇਆ ਹੈ।
Last Updated : Aug 13, 2019, 12:21 PM IST