ਮਲੇਰਕੋਟਲਾ: ਬਕਰੀਦ ਮੌਕੇ ਵੱਡੀ ਗਿਣਤੀ 'ਚ ਲੋਕਾਂ ਨੇ ਕੀਤੀ ਨਮਾਜ਼ ਅਦਾ - ਬਕਰੀਦ
ਪੂਰੇ ਦੇਸ਼ ਅੰਦਰ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜਿਸ ਨੂੰ ਕਿ ਈਦ-ਉਲ-ਅਜ਼ਹਾ ਵੀ ਕਿਹਾ ਜਾਂਦਾ ਹੈ। ਵੱਡੀ ਗਿਣਤੀ ਵਿੱਚ ਮਲੇਰਕੋਟਲਾ ਪਹੁੰਚੇ ਮੁਸਲਿਮ ਭਾਈਚਾਰੇ ਨੇ ਇੱਥੋਂ ਦੀ ਵੱਡੀ ਈਦਗਾਹ ਵਿਖੇ ਨਮਾਜ਼ ਅਦਾ ਕਰਨ ਤੋਂ ਬਾਅਦ ਇੱਕ ਦੂਜੇ ਦੇ ਗੱਲ ਲਗ ਕੇ ਮੁਬਾਰਕਬਾਦ ਦਿੱਤੀ। ਦੱਸ ਦਈਏ ਕਿ ਬਕਰੀਦ ਦਾ ਤਿਉਹਾਰ ਤਿੰਨ ਦਿਨ ਮਨਾਇਆ ਜਾਂਦਾ ਹੈ ਅਤੇ ਈਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਕੁਰਬਾਨੀਆਂ ਦਾ ਸਿਲਸਿਲਾ ਜਾਰੀ ਹੋ ਜਾਂਦਾ ਹੈ, ਜੋ ਤਿੰਨ ਦਿਨ ਲਗਾਤਾਰ ਚੱਲਦਾ ਹੈ।