ਈ ਰਿਕਸ਼ਾ ਚਾਲਕਾਂ ਨੇ ਲਗਾਇਆ ਧਰਨਾ
ਪਟਿਆਲਾ: ਕਈ ਦਿਨਾਂ ਤੋਂ ਡੀਜ਼ਲ ਵਾਲੇ ਟੈਂਪੂ ਅਤੇ ਈ ਰਿਕਸ਼ਾ ਵਾਲਿਆਂ ਦਾ ਕਾਟੋ ਕਲੇਸ਼ ਪਟਿਆਲਾ ਵਿਚ ਚੱਲ ਰਿਹਾ ਹੈ। ਪਟਿਆਲਾ ਦੇ ਫੁਵਾਰਾ ਚੌਂਕ 'ਤੇ ਰਿਕਸ਼ਾ ਚਾਲਕ ਵਾਲਿਆਂ ਵੱਲੋਂ ਧਰਨਾ ਲਾਇਆ ਗਿਆ। ਇੱਕ ਪਾਸੇ ਗੁਰਪੁਰਬ ਨੂੰ ਦੇਖਦੇ ਹੋਏ ਕੀਰਤਨ ਕੱਢਿਆ ਗਿਆ ਸੀ। ਦੂਜੇ ਪਾਸੇ ਰਿਕਸ਼ਾ ਵਾਲਿਆਂ ਨੇ ਧਰਨਾ ਲਾਇਆ ਹੋਇਆ ਸੀ। ਟ੍ਰੈਫਿਕ ਦੀ ਸਮੱਸਿਆ ਦੇਖਦੇ ਹੋਏ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਧਰਨਾਕਾਰੀਆਂ ਨੂੰ ਸਮਝਾ ਕੇ ਧਰਨਾ ਖ਼ਤਮ ਕਰਵਾਇਆ ਗਿਆ।ਦੂਜੇ ਪਾਸੇ ਈ ਰਿਕਸ਼ਾ ਵਾਲਿਆਂ ਨੇ ਕਿਹਾ ਕਿ ਸਾਡੇ ਨਾਲ ਡੀਜ਼ਲ ਵਾਲੇ ਟੈਂਪੂ ਵਾਲੇ ਲੜਾਈ ਝਗੜਾ ਕਰਦੇ ਹਨ। ਕਈ ਵਾਰ ਸਾਡੀ ਚਾਬੀ ਕੱਢ ਲੈਂਦੇ ਹਨ, ਸਵਾਰੀ ਚੱਕਣ ਨੂੰ ਲੈ ਕੇ ਕਲੇਸ਼ ਕਰਦੇ ਹਨ। ਸਾਨੂੰ ਵੀ ਸਰਕਾਰ ਮਾਨਤਾ ਦੇਵੇ।