ਗ੍ਰਾਹਕ ਸੇਵਾ ਕੇਂਦਰ ਵਿਖੇ ਦਿਨ ਦਿਹਾੜੇ ਹੋਈ ਲੁੱਟ - ਅੰਮ੍ਰਿਤਸਰ
ਅੰਮ੍ਰਿਤਸਰ: ਮਜੀਠਾ ਰੋਡ ਥਾਣੇ ਅਧੀਨ ਆਉਦੇ ਇਲਾਕਾ ਗੋਪਾਲ ਨਗਰ, ਜਿਥੇ ਇੱਕ ਰਿਟਾਇਰ ਬੈਂਕ ਮੁਲਾਜ਼ਮ ਸਰਦਾਰੀ ਲਾਲ ਵਲੋਂ ਸਟੇਟ ਬੈਂਕ ਦਾ ਗ੍ਰਾਹਕ ਸੇਵਾ ਕੇਂਦਰ ਖੋਲ੍ਹਿਆ ਗਿਆ ਸੀ। ਜਿਸ ਵਿਚ ਦੋ ਲੁਟੇਰਿਆਂ ਵਲੋਂ ਪਿਸਤੌਲ ਦੀ ਨੌਕ ਤੇ ਉਹਨਾਂ ਕੋਲੋ 17 ਹਜ਼ਾਰ ਰੁਪਏ ਅਤੇ ਉਹਨਾਂ ਦਾ ਏਟੀਐਮ ਡੈਬਿਟ ਕਾਰਡ ਖੋਹ ਲਿਆ ਗਿਆ ਹੈ। ਜੋ ਕਿ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਲੁਟੇਰੇ ਜਾਂਦੀ ਵਾਰੀ ਕੈਮਰੇ ਵੀ ਇੱਟ ਮਾਰ ਕੇ ਤੋੜ ਕੇ ਫਰਾਰ ਹੋ ਗਏ ਹਨ। ਇਸ ਸੰਬਧੀ ਗੱਲਬਾਤ ਕਰਦਿਆਂ ਥਾਣਾ ਮਜੀਠਾ ਰੋਡ ਦੇ ਏ. ਐਸ. ਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਸੰਬੰਧੀ ਸਰਦਾਰੀ ਲਾਲ ਵਲੋਂ ਸ਼ਿਕਾਇਤ ਮਿਲੀ ਹੈ ਕਿ ਉਹਨਾਂ ਦੀ ਦੁਕਾਨ ਤੇ ਦੋ ਲੁਟੇਰਿਆਂ ਵਲੋਂ 17 ਹਜਾਰ ਰੁਪਏ ਅਤੇ ਉਹਨਾਂ ਦਾ ਏਟੀਐਮ ਡੈਬਿਟ ਕਾਰਡ ਖੋਹ ਲਿਆ ਗਿਆ ਹੈ। ਜਿਸ ਸੰਬਧੀ ਅਸੀਂ ਕਾਰਵਾਈ ਕਰ ਰਹੇ ਹਾਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।