ਸਾਈਬਰ ਜੁਰਮ ਦੇ ਵੱਡੇ ਗਿਰੋਹ ਦਾ ਪਰਦਾਫਾਸ਼, 14 ਕਾਬੂ - mohali crime news
ਮੁਹਾਲੀ ਪੁਲਿਸ ਵੱਲੋਂ ਇੰਸ਼ੋਰੈਂਸ ਪਾਲਿਸੀ ਦੇ ਨਾਂਅ 'ਤੇ ਬਜ਼ੁਰਗਾਂ ਨਾਲ ਠੱਗੀ ਮਾਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਗਿਆ। ਗਿਰੋਹ ਦੇ 11 ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਮੁਹਾਲੀ ਪੁਲਿਸ ਨੇ ਦਿੱਲੀ ਤੋਂ ਪਹਿਲਾਂ 3 ਤੇ ਹੁਣ 11 ਮੈਂਬਰ ਕਾਬੂ ਕੀਤੇ ਹਨ। ਮੁਹਾਲੀ ਦੀ ਸਾਈਬਰ ਕ੍ਰਾਈਮ ਦੀ ਡੀਐਸਪੀ ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਠੱਗ ਦਿੱਲੀ ਵਿੱਚ ਕਾਲ ਸੈਂਟਰ ਚਲਾ ਰਹੇ ਸੀ ਜਿੱਥੋਂ ਟੈਲੀਕਾਲਰ ਨੂੰ ਐਲਆਈਸੀ ਤੋਂ ਚੋਰੀ ਕੀਤਾ ਹੋਇਆ ਡਾਟਾ ਦਿੱਤਾ ਜਾਂਦਾ ਤੇ ਜਿਨ੍ਹਾਂ ਨੂੰ ਗਾਹਕਾਂ ਦੀ ਪਾਲਸੀ ਡਿਟੇਲ ਲੈ ਕੇ ਉਨ੍ਹਾਂ ਨੂੰ ਸੰਸਥਾਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ। ਉਨ੍ਹਾਂ ਦੱਸਿਆ ਕਿ ਕਈ ਮੁਲਜ਼ਮ ਪਾਲਸੀ ਏਜੰਟ ਇਨ੍ਹਾਂ ਤੋਂ ਬੈਂਕ ਖਾਤੇ ਖੁੱਲ੍ਹਵਾਉਣ ਦਾ ਕੰਮ ਕਰਦੇ, ਜਦਕਿ ਲਾਭ ਲਈ ਇੱਕ ਅਲੱਗ ਤੋਂ ਟੀਮ ਬਣਾ ਕੇ ਚਲਾਕੀ ਨਾਲ ਠੱਗੀ ਮਾਰੀ ਜਾਂਦੀ ਸੀ। ਡੀਐਸਪੀ ਨੇ ਕਿਹਾ ਕਿ ਪੁਲਿਸ ਨੇ ਇਹ ਕਾਰਵਾਈ ਰਿਟਾਇਰ ਕਰਮਚਾਰੀ ਦੀ ਸ਼ਿਕਾਇਤ ਉੱਪਰ ਕੀਤੀ ਹੈ। ਫਿਲਹਾਲ ਅੱਜ ਵੀਰਵਾਰ ਨੂੰ ਇਨ੍ਹਾਂ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕਰਵਾ ਕੇ ਪੁਲਿਸ ਵੱਲੋਂ ਦੋ ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈ।