ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ ਦੀ ਫ਼ਸਲ ਨੂੰ ਲੱਗੀ ਅੱਗ - ਕਪੂਰਥਲਾ
ਕਪੂਰਥਲਾ: ਸੁਲਤਾਨਪੁਰ ਲੋਧੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਾਟਾਂਵਾਲੀ ਕਲਾਂ ਤੇ ਚੰਨਣਵਿੰਡੀ ਪਿੰਡ ਦੇ ਖੇਤਾਂ ਵਿੱਚ ਸ਼ਾੱਟ ਸਰਕਿਟ ਕਾਰਨ ਅੱਗ ਲੱਗ ਗਈ। ਕਰੀਬ 500 ਏਕੜ ਤੋਂ ਵਧੇਰੇ ਰਕਬਾ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਜਿਸ ਵਿੱਚ 60 ਤੋਂ 70 ਏਕੜ ਝੋਨੇ ਦੀ ਫ਼ਸਲ ਵੀ ਦੱਸੀ ਜਾ ਰਹੀ ਹੈ। ਲਗਭਗ 4 ਘੰਟੇ ਤੋਂ ਵਧੇਰੇ ਦਾ ਸਮਾਂ ਹੋ ਚੁੱਕਿਆ ਹੈ, ਅੱਗ ਲੱਗੀ ਨੂੰ। ਪਰ ਨਾ ਹੀ ਕੋਈ ਫਾਇਰ ਬ੍ਰਗੇਡ ਦਾ ਕੋਈ ਅਧਿਕਾਰੀ ਪਹੁੰਚਿਆ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ। ਪਰ ਦੱਸਿਆ ਇਹ ਜਾ ਰਿਹਾ ਹੈ ਕਿ ਜਿੱਥੇ ਅੱਗ ਲੱਗੀ ਹੈ। ਉਸਦੇ ਨਾਲ ਕਈ ਘਰ ਵੀ ਹਨ, ਪਰ ਅਜੇ ਤੱਕ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਆਈ। ਪਰ 60 ਤੋਂ 70 ਏਕੜ ਝੋਨੇ ਦੀ ਫ਼ਸਲ ਸੜਕੇ ਸੁਆਹ ਹੋ ਚੁੱਕੀ ਹੈ। ਲਗਭਗ 4 ਤੋਂ 5 ਪਿੰਡ ਹਨ, ਜੋ ਇਸ ਅੱਗ ਦੀ ਲਪੇਟ ਵਿੱਚ ਆ ਚੁੱਕੇ ਹਨ। ਲੋਕਾਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਫਾਇਰ ਬ੍ਰਗੇਡ ਦੀ ਗੱਡੀ ਕੋਲੋਂ ਲੰਘ ਗਈ। ਪਰ ਕਿਸੇ ਅਧਿਕਾਰੀ ਨੇ ਮੌਕੇ ਦਾ ਜਾਇਜਾ ਨਹੀਂ ਲਿਆ।