ਬਠਿੰਡਾ 'ਚ ਪਨਬੱਸ ਅਤੇ ਪੀ.ਆਰ.ਟੀ.ਸੀ ਦੇ ਠੇਕਾ ਮੁਲਾਜ਼ਮ ਭੜਕੇ - PUNBUS
ਬਠਿੰਡਾ: ਪੰਜਾਬ ਸਰਕਾਰ (Government of Punjab) ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Transport Minister Amarinder Singh Raja Waring) ਨੇ ਪਿਛਲੇ ਦਿਨੀਂ ਪ੍ਰਾਈਵੇਟ ਟਰਾਂਸਪੋਰਟਰਾਂ 'ਤੇ ਸ਼ਿਕੰਜੇ ਕੱਸਿਆ ਸੀ। ਇਸ ਤੋਂ ਬਾਅਦ ਬੰਦ ਕੀਤੀਆਂ ਬੱਸਾਂ ਨੂੰ ਮਾਣਯੋਗ ਹਾਈਕੋਰਟ ਵੱਲੋਂ ਰਿਲੀਜ਼ ਕਰਨ ਦੇ ਹੁਕਮ ਦਿੱਤੇ ਗਏ। ਅੱਜ (ਬੁੱਧਵਾਰ) ਜਦੋਂ ਬਠਿੰਡਾ ਬੱਸ ਸਟੈਂਡ ਤੋਂ ਇਹ ਪ੍ਰਾਈਵੇਟ ਟਰਾਂਸਪੋਰਟਰ (This private transporter from Bathinda bus stand) ਆਪਣੀਆਂ ਬੱਸਾਂ ਲਿਆ ਰਹੇ ਸਨ ਤਾਂ ਪਨਬੱਸ ਅਤੇ ਪੀਆਰਟੀਸੀ (PUNBUS AND PRTC) ਠੇਕਾ ਮੁਲਾਜ਼ਮਾਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਝੱਟ ਇਨਸਾਫ਼ ਮਿਲ ਜਾਂਦਾ ਹੈ, ਜਦੋਂਕਿ ਉਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਹੋਰ ਕੇਸ ਜੋ ਜਿੱਤੇ ਹੋਏ ਹਨ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਠੇਕਾ ਮੁਲਾਜ਼ਮਾਂ ਵਲੋਂ ਬਠਿੰਡਾ ਦਾ ਬੱਸ ਸਟੈਂਡ ਜਾਮ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੱਸ ਸਟੈਂਡ ਦੇ ਬਾਹਰ ਬੱਸਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਠੇਕਾ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਜਿੱਤੇ ਹੋਏ ਕੇਸ ਅਤੇ ਮੰਨੀਆਂ ਹੋਈਆਂ ਸ਼ਰਤਾਂ ਪੰਜਾਬ ਸਰਕਾਰ ਜਲਦ ਲਾਗੂ ਕਰੇ।