ਸਰਕਾਰ ਖ਼ਿਲਾਫ਼ ਕਾਲਜ ਦੇ ਅਧਿਆਪਕਾਂ ਨੇ ਕੀਤਾ ਪ੍ਰਦਰਸ਼ਨ
ਜਲੰਧਰ: ਲਾਇਲਪੁਰ ਖਾਲਸਾ ਕਾਲਜ ਦੇ ਅਧਿਆਪਕਾਂ ਨੇ ਪੜ੍ਹਾਈ ਛੱਡ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨ(College teachers protest against government) ਕੀਤਾ। ਪਿਛਲੇ ਦਿਨ ਉਹਨਾਂ ਨੇ ਚੰਡੀਗੜ੍ਹ ਵਿੱਚ ਮਾਸ ਰੈਲੀ ਕੀਤੀ ਸੀ। ਇਸ ਰੈਲੀ ਵਿੱਚ ਪੰਜਾਬ ਦੇ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਇੱਕਠੀਆਂ ਹੋਈਆਂ ਸਨ। ਉਥੇ 200 ਅਧਿਆਪਕ ਨੇ ਆਪਣੀ ਕੋਟ ਰਾਇ ਦਿੱਤੀ ਸੀ। ਜਿਸ ਵਿੱਚ ਇਹ ਤਹਿ ਹੋਇਆ ਕਿ ਜਦੋਂ ਤੱਕ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਸਰਕਾਰ ਖਿਲਾਫ਼ ਪ੍ਰਦਰਸ਼ਨ ਜਾਰੀ ਰਹੇਗਾ। ਯੂਨੀਅਨ ਦੇ ਪ੍ਰਧਾਨ ਪ੍ਰੋ. ਸਿਮਰਨਜੀਤ ਸਿੰਘ ਬੈਂਸ ਕਿਹਾ ਉਹਨਾਂ ਦੀਆਂ ਮੰਗਾਂ ਜ਼ਾਇਜ ਹਨ,ਉਹ ਚਾਹੁੰਦੇ ਹਨ ਕਿ 7ਵਾਂ ਪੇ ਕਮਿਸ਼ਨ ਲਾਗੂ ਨਹੀਂ ਹੋਇਆ ਉਹ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਵਲ ਪੰਜਾਬ ਹੀ ਇਕੋ ਇੱਕ ਅਜਿਹਾ ਸੂਬਾ ਹੈ, ਜਿੱਥੇ 7ਵਾਂ ਪੇ ਕਮਿਸ਼ਨ ਲਾਗੂ ਨਹੀਂ ਹੋਇਆ ਹੈ।