ਮੌਤ ਨੂੰ ਦਸਤਕ ਦੇ ਕੇ ਬੱਚੇ ਕਰ ਰਹੇ ਗ਼ਰਮੀ ਦੂਰ, ਵੇਖੋ ਵੀਡੀਓ - Gill Overbridge
ਲੁਧਿਆਣਾ: ਆਪਣੀ ਜਾਨ 'ਤੇ ਖੇਡ ਕੇ ਬੱਚੇ ਅਤੇ ਨੌਜਵਾਨ ਨਹਿਰ ਵਿੱਚ ਨਹਾ ਰਹੇ ਹਨ। ਹਰ ਸਮੇਂ ਕਿਸੇ ਵੀ ਤਰ੍ਹਾਂ ਦਾ ਵੱਡਾ ਹਾਦਸਾ ਵਾਪਰ ਸਕਦਾ ਹੈ। ਲੁਧਿਆਣਾ ਅਤੇ ਨਾਲ ਲੱਗਦੇ ਇਲਾਕੇ ਜਿੱਥੋਂ ਨਹਿਰ ਲੰਘਦੀ ਹੈ, ਉੱਥੇ ਨੌਜਵਾਨ ਅਤੇ ਕੁੱਝ ਬੱਚੇ ਅਕਸਰ ਨਹਿਰ ਵਿੱਚ ਨਹਾਉਂਦੇ ਵਿਖਾਈ ਦਿੰਦੇ ਹਨ। ਲੁਧਿਆਣਾ ਗਿੱਲ ਓਵਰਬ੍ਰਿਜ ਨੇੜੇ ਬੱਚੇ ਰੇਲਵੇ ਲਾਈਨਾਂ 'ਤੇ ਚੜ੍ਹ ਕੇ ਨਹਿਰ ਵਿੱਚ ਛਾਲਾਂ ਮਾਰਦੇ ਹਨ ਪਰ ਪ੍ਰਸ਼ਾਸਨ ਇਸ ਤੋਂ ਬੇ-ਖ਼ਬਰ ਹੈ ਜਦਕਿ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜਾਂਦੇ ਹੀ ਸਾਰੇ ਬੱਚੇ ਭੱਜ ਜਾਂਦੇ ਹਨ।