ਕੀ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਕਰ ਰਿਹੈ ਉਡੀਕ?... ਬਿਨਾ ਕਿਸੇ ਰੋਕ-ਟੋਕ ਨਹਿਰ 'ਚ ਨਹਾ ਰਹੇ ਬੱਚੇ - ਬਠਿੰਡਾ
ਬਠਿੰਡਾ: ਸ਼ਹਿਰ ਦੀ ਸਰਹਿੰਦ ਨਹਿਰ ਵਿੱਚ ਹਰ ਰੋਜ਼ ਝੁਗੀਆਂ ਵਿੱਚ ਰਹਿਣ ਵਾਲੇ ਬੱਚੇ ਨਹਾ ਰਹੇ ਹਨ ਪਰ ਇਨ੍ਹਾਂ ਨੂੰ ਕੋਈ ਵੀ ਰੋਕਣ ਵਾਲਾ ਨਹੀਂ ਹੈ। ਛੋਟੀ ਉਮਰ ਦੇ ਬੱਚਿਆਂ ਨੂੰ ਕਦੇ ਵੀ ਇੱਥੇ ਵੇਖਿਆ ਜਾ ਸਕਦਾ ਹੈ। ਕੀ ਹੁਣ ਪ੍ਰਸ਼ਾਸਨ ਕੋਈ ਵੱਡਾ ਹਾਦਸਾ ਹੋਣ ਦੀ ਉਡੀਕ 'ਚ ਹੈ, ਤਾਂ ਹੀ ਕੋਈ ਕਾਰਵਾਈ ਕੀਤੀ ਜਾਵੇਗੀ।