ਡੇਰਾ ਪ੍ਰੇਮੀ ਮ੍ਰਿਤਕ ਮਹਿੰਦਰਪਾਲ ਬਿੱਟੂ ਦੇ ਸਾਥੀਆਂ ਉੱਤੇ ਦੋਸ਼ ਤੈਅ, ਵੇਖੋ ਵੀਡੀਓ - crime news update
ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵਲੋਂ ਕੀਤੀ ਗਈ ਜਾਂਚ ਪੜਤਾਲ ਦੇ ਆਧਾਰ 'ਤੇ ਫ਼ਰੀਦਕੋਟ ਵਿਖੇ ਜ਼ਿਲ੍ਹਾ ਅਤੇ ਸ਼ੈਸ਼ਨ ਅਦਾਲਤ ਵਿੱਚ ਮ੍ਰਿਤਕ ਮਹਿੰਦਰਪਾਲ ਬਿੱਟੂ ਦੇ ਸਾਥੀਆਂ ਸ਼ਕਤੀ ਸਿੰਘ, ਸੁਖਜਿੰਦਰ ਸਿੰਘ ਸਨੀ ਅਤੇ ਮਹਿੰਦਰਪਾਲ ਵਾਸੀ ਸੰਗਰੂਰ ਦੇ ਵਿਰੁੱਧ ਦੋਸ਼ ਤੈਅ ਹੋ ਗਏ ਹਨ। ਇਨ੍ਹਾਂ ਦੋਸ਼ੀਆਂ ਵਿਰੋਧ ਹੁਣ ਮਾਨਯੋਗ ਅਦਾਲਤ ਵਿਚ ਮੁਕੱਦਮਾ ਚੱਲੇਗਾ। ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਪੜਤਾਲ ਦੌਰਾਨ ਡੇਰਾ ਪ੍ਰੇਮੀ ਮ੍ਰਿਤਕ ਮਹਿੰਦਰਪਾਲ ਬਿੱਟੂ ਦੇ ਘਰੋਂ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ, ਖਾਲੀ ਕਾਰਤੂਸ ਅਤੇ ਇਕ ਚਿੱਟ ਬਰਾਮਦ ਹੋਈ ਜਿਸ ਉਤੇ ਦਰਜ ਕੀਤੀ ਗਈ FIR ਨੰਬਰ 89/18 ਦੀ ਜਾਂਚ ਮੁਕੰਮਲ ਹੋ ਗਈ ਹੈ।