ਆਪਣੀ ਭਤੀਜੀ ਤੋਂ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਂਦੀ ਵਾਲੀ ਭੂਆ ਕਾਬੂ - Crime against women
ਜਲੰਧਰ: ਆਏ ਦਿਨ ਮਹਿਲਾਵਾਂ ਪ੍ਰਤੀ ਅਪਰਾਧ ਦੀਆਂ ਘਟਨਾਵਾਂ (Crime against women) ਵੱਧਦੀਆਂ ਜਾ ਰਹੀਆਂ ਹਨ। ਉਥੇ ਹੀ ਪੁਲਿਸ ਨੇ ਜਲੰਧਰ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸੋਨੀਆ ਉਰਫ਼ ਨਿੱਕੀ ਪੁੱਤਰ ਗੁਰਚਰਨ ਸਿੰਘ ਵਾਸੀ 732/2 ਮਿੱਠੂ ਬਸਤੀ ਜਲੰਧਰ ਹਾਲ ਵਾਸੀ, ਜੋ ਆਪਣੀ ਭਤੀਜੀ ਤੋਂ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਂਦੀ ਸੀ ਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕਰਦੀ ਸੀ ਤੇ ਜਬਰਦਸਤੀ ਧੰਦਾ ਕਰਵਾਉਂਦੀ ਸੀ। ਜਿਸ ਸਬੰਧੀ ਉਕਤ ਮੁਕੱਦਮਾ ਪੀੜਤਾ ਦੇ ਦਾਦਾ ਨੇ ਦਰਜ ਕਰਵਾਇਆ ਗਿਆ ਸੀ। ਜਿਸ ਤੋਂ ਮਗਰੋਂ ਪੁਲਿਸ ਨੇ ਕਾਰਵਾਈ ਕੀਤੀ ਸੀ।