ਬਾਬਾ ਫ਼ਰੀਦ ਸੰਸਥਾ ਵੱਲੋਂ ਦਿੱਤੇ ਜਾਣ ਵਾਲੇ ਸਲਾਨਾ ਐਵਾਰਡਾਂ ਲਈ ਇੱਕ IAS ਤੇ ਇੱਕ ਰਿਕਸ਼ਾ ਚਾਲਕ ਦੀ ਹੋਈ ਚੋਣ - ਬਾਰਵੀਂ ਸਦੀ ਦੇ ਮਹਾਨ ਸੂਫੀ ਸੰਤ
ਫ਼ਰੀਦਕੋਟ: ਬਾਰਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਬਾਬਾ ਫਰੀਦ ਜੀ ਸੰਸਥਾਵਾਂ ਵੱਲੋਂ ਸੂਬੇ ਦੇ ਇਕ ਇਮਾਨਦਾਰ ਅਫ਼ਸਰ ਅਤੇ ਇਕ ਮਨੁੱਖਤਾ ਦੀ ਸੇਵਾ ਕਰਨ ਵਾਲੀ ਸ਼ਖ਼ਸੀਅਤ ਨੂੰ ਐਵਾਰਡ ਦਿੱਤੇ ਜਾ ਰਹੇ ਹਨ, ਦਿੱਤੇ ਜਾਣ ਵਾਲੇ ਐਵਾਰਡ ਫਾਰ ਔਨਿਸਟੀ ਅਤੇ ਮਨੁੱਖਤਾ ਦੀ ਸੇਵਾ ਬਦਲੇ ਭਗਤ ਪੂਰਨ ਸਿੰਘ ਐਵਾਰਡ ਫਾਰ ਹਿਓਮੈਨਟੀ ਲਈ ਨਾਵਾਂ ਦੀ ਚੋਣ ਹੋ ਗਈ ਹੈ। ਇਸ ਵਾਰ ਇਕ IAS ਅਫ਼ਸਰ ਅਤੇ ਇਕ ਰਿਕਸ਼ਾ ਚਾਲਕ ਨੂੰ ਇਹ ਐਵਾਰਡ ਦਿੱਤੇ ਜਾ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਬਾਬਾ ਫਰੀਦ ਸੰਸਥਾਵਾਂ ਦੇ ਪ੍ਰਮੁੱਖ ਇੰਦਰਜੀਤ ਸਿੰਘ ਖ਼ਾਲਸਾ ਵਲੋਂ ਅੱਜ ਨਾਵਾਂ ਦਾ ਐਲਾਨ ਕੀਤਾ ਗਿਆ। ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਵਾਰ ਬਾਬਾ ਫਰੀਦ ਇਮਾਨਦਾਰੀ ਐਵਾਰਡ ਫ਼ਰੀਦਕੋਟ ਦੇ ਸਾਬਕਾ DC ਅਤੇ ਮੌਜੂਦਾ ਡਾਇਰੈਕਟਰ ਸਿੱਖਿਆ ਵਿਭਾਗ ਕੁਮਾਰ ਸੌਰਭ ਰਾਜ ਨੂੰ ਦਿੱਤਾ ਜਾ ਰਿਹਾ ਹੈ। ਜਦ ਕਿ ਨਿਰਸੁਆਰਥ ਮਨੁੱਖਤਾ ਦੀ ਸੇਵਾ ਦਾ ਐਵਾਰਡ ਅੰਮ੍ਰਿਤਸਰ ਸਾਹਿਬ ਜਿਲ੍ਹੇ ਦੇ ਛੇਹਰਟਾ ਵਾਸੀ ਰਾਜਬੀਰ ਸਿੰਘ ਰਿਕਸ਼ੇ ਵਾਲਾ ਨੂੰ ਦਿੱਤਾ ਜਾ ਰਿਹਾ। ਉਹਨਾਂ ਦੱਸਿਆ ਕਿ ਦੋਹਾਂ ਸਖਸ਼ੀਅਤਾਂ ਨੂੰ 23 ਸਤੰਬਰ ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸੇਵਾ ਪੰਥੀ ਡੇਰਾ ਨੇਹੀਆਂ ਵਾਲਾ ਦੇ ਮਹੰਤ ਕਾਹਨ ਸਿੰਘ ਵਲੋਂ ਦਿੱਤੇ ਜਾਣਗੇ।