ਆਪ ਦੇ ਬੁਲਾਰੇ ਨੀਲ ਗਰਗ ਦੇ ਪੈਟਰੋਲ ਡੀਜ਼ਲ ਦੇ ਘਾਟੇ 'ਤੇ ਬਿਆਨ - Aam Aadmi Party
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਵੀ ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੀ ਗਈ ਕਟੌਤੀ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਸਨ। ਉਹਨਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਕਦਮ ਚੁੱਕਿਆ ਅਤੇ ਹੁਣ ਪੰਜਾਬ ਸਰਕਾਰ ਨੇ ਇਹ ਵੈਟ ਘਟਾ ਕੇ ਚੰਗਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਇਹ ਮੰਗ ਕਰਦੇ ਹਾਂ ਕਿ ਪੈਟਰੋਲ ਅਤੇ ਡੀਜ਼ਲ ਨੂੰ ਵੀ ਜੀ.ਐੱਸ.ਟੀ ਦੇ ਅਧੀਨ ਲਿਆਉਣਾ ਚਾਹੀਦਾ ਹੈ। ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਕਿ ਉਹ ਜੇਕਰ ਪੰਜਾਬ ਦੀ ਤੁਲਨਾ ਦਿੱਲੀ ਨਾਲ ਕਰ ਰਹੇ ਹਨ ਤਾਂ ਜੀਅ ਸਦਕੇ ਕਰੋ, ਕਿ ਜੇ ਹੁਣ ਤੁਲਨਾ ਕਰਨੀ ਹੀ ਹੈ ਤਾਂ ਉਥੋਂ ਦੀ ਮੁਫ਼ਤ ਪੜ੍ਹਾਈ, ਸਿਹਤ ਸੇਵਾਵਾਂ ਨਾਲ ਕਰੋ। ਉਹਨਾਂ ਕਿਹਾ ਕਿ ਦਿੱਲੀ ਇੱਕ ਕਰਜ਼ਾ ਮੁਕਤ ਰਾਜ ਹੈ ਇਨ੍ਹਾਂ ਚੀਜ਼ਾਂ ਦੀ ਤੁਲਨਾ ਕਰੋ।